ਅਮਰੀਕੀ ਸੰਸਦ ਭਵਨ ਨੇੜੇ ਟਰੱਕ ''ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਪੁਲਸ

Thursday, Aug 19, 2021 - 08:54 PM (IST)

ਅਮਰੀਕੀ ਸੰਸਦ ਭਵਨ ਨੇੜੇ ਟਰੱਕ ''ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਪੁਲਸ

ਵਾਸ਼ਿੰਗਟਨ-ਅਮਰੀਕੀ ਸੰਸਦ ਭਵਨ ਦੀ ਲਾਈਬ੍ਰੇਰੀ ਦੇ ਬਾਹਰ ਵੀਰਵਾਰ ਨੂੰ ਇਕ ਪਿਕਅੱਪ ਟਰੱਕ 'ਚ ਸੰਭਾਵਤ ਧਮਾਕਾ ਹੋਣ ਦੀ ਸੂਚਨਾ ਦੀ ਪੁਲਸ ਜਾਂਚ ਕਰ ਰਹੀ ਹੈ ਅਤੇ ਇਮਾਰਤ ਨੇੜੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ। ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਦੋ ਅਧਿਕਾਰੀਆਂ ਨੇ ਏਸੋਸੀਏਟੇਡ ਪ੍ਰੈੱਸ (ਏ.ਪੀ.) ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, ਕਈ ਲੋਕਾਂ ਦੀ ਮੌਤ

ਅਮਰੀਕੀ ਸੰਸਦ ਭਵਨ ਦੀ ਪੁਲਸ ਨੇ ਕਿਹਾ ਕਿ ਅਧਿਕਾਰੀ ਸੰਸਦ ਦੀ ਲਾਇਬ੍ਰੇਰੀ ਕੋਲ ਸ਼ੱਕੀ ਵਾਹਨ ਦੀ ਜਾਂਚ ਕਰ ਰਹੇ ਹਨ। ਇਹ ਇਮਾਰਤ ਸੰਸਦ ਭਵਨ ਅਤੇ ਸੁਪਰੀਮ ਕੋਰਟ ਦੇ ਨੇੜੇ ਹੈ। ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਜਾਂਚਕਰਤਾ ਮੌਕੇ 'ਤੇ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਉਪਕਰਣ ਇਕ ਧਮਾਕਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News