ਦੁਬਈ ''ਚ ਪੁਲਸ ਨੇ ਧਰਿਆ ਅਮਰੀਕੀ ਪਲੇਅਬੁਆਏ, ਯੂਕ੍ਰੇਨ ਦੀਆਂ ਮਾਡਲਾਂ ਦਾ ਕਰ ਰਿਹਾ ਸੀ ਨਿਊਡ ਫੋਟੋਸ਼ੂਟ
Monday, Apr 26, 2021 - 09:31 PM (IST)
ਦੁਬਈ - ਦੁਬਈ ਵਿਚ ਅਮਰੀਕਾ ਦੇ ਇਕ ਪਲੇਅਬੁਆਏ ਨੂੰ ਯੂਕ੍ਰੇਨ ਦੀਆਂ ਮਾਡਲਾਂ ਦਾ ਨਿਊਡ ਫੋਟੋਸ਼ੂਟ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 41 ਸਾਲ ਦਾ ਵਿਟਾਲੀ ਗ੍ਰੇਚਿਨ ਦੁਬਈ ਦੇ ਅਪਾਰਟਮੈਂਟ ਅਤੇ ਪ੍ਰਾਈਵੇਟ ਯਾਟ 'ਤੇ ਇਨ੍ਹਾਂ ਮਾਡਲਾਂ ਨਾਲ ਅੱਯਾਸ਼ੀ ਕਰ ਰਿਹਾ ਸੀ। ਪੁਲਸ ਨੇ ਯੂਕ੍ਰੇਨੀ ਔਰਤਾਂ ਨੂੰ ਉਨ੍ਹਾਂ ਦੇ ਮੁਲਕ ਭੇਜਦੇ ਹੋਏ ਯੂ. ਏ. ਈ. ਆਉਣ 'ਤੇ 5 ਸਾਲ ਦਾ ਬੈਨ ਲਾ ਦਿੱਤਾ ਹੈ। ਉਥੇ ਵਿਟਾਲੀ ਗ੍ਰੇਚਿਨ ਨੂੰ ਹੁਣ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਅਮਰੀਕਾ ਤੋਂ ਭਾਰਤ ਪੁੱਜੀ 'ਜੀਵਨ ਰੱਖਿਅਕ ਪ੍ਰਣਾਲੀ' ਬਾਈਡੇਨ ਬੋਲੇ, 'ਅਸੀਂ ਹਾਂ ਤੁਹਾਡੇ ਨਾਲ'
ਦੋਸ਼ੀ ਪਲੇਅਬੁਆਏ ਨਿਕਲਿਆ ਕੋਰੋਨਾ ਪਾਜ਼ੇਟਿਵ
ਗ੍ਰਿਫਤਾਰੀ ਤੋਂ ਬਾਅਦ ਵਿਟਾਲੀ ਗ੍ਰੇਚਿਨ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਉਸ ਨੂੰ ਦੁਬਈ ਦੇ ਕੋਵਿਡ ਡਿਟੈਂਸ਼ਨ ਫੈਸੀਲਿਟੀ ਵਿਚ ਰੱਖਿਆ ਗਿਆ ਹੈ। ਇਕ ਇੰਟਰਵਿਊ ਵਿਚ ਵਿਟਾਲੀ ਨੇ ਔਰਤਾਂ ਦੀਆਂ ਨਿਊਡ ਤਸਵੀਰਾਂ ਖਿੱਚਣ ਲਈ ਮੁਆਫੀ ਮੰਗੀ ਹੈ ਪਰ ਉਸ ਨੇ ਜਾਣ ਬੁਝ ਕੇ ਇਸ ਨੂੰ ਅੰਜ਼ਾਮ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਦੁਬਈ ਦੀ ਜਿਸ ਇਮਾਰਤ ਵਿਚ ਉਹ ਔਰਤਾਂ ਦੀਆਂ ਨਿਊਡ ਤਸਵੀਰਾਂ ਖਿੱਚ ਰਿਹਾ ਸੀ ਉਹ ਦੁਨੀਆ ਦੇ ਕਈ ਮੁਲਕਾਂ ਵਿਚ ਆਮ ਹਨ।
ਇਹ ਵੀ ਪੜ੍ਹੋ - ਕੋਰੋਨਾ ਦੇ ਨਵੇਂ ਸਟ੍ਰੇਨ ਲਈ ਕਾਰਗਰ ਹੈ 'ਗਲੋਅ', ਵਧਾਉਂਦੀ ਹੈ ਇਮਿਊਨਿਟੀ
ਮਾਡਲਸ ਨੂੰ ਦੱਸਿਆ ਦੋਸਤ
ਗ੍ਰੇਚਿਨ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਲੜਕਿਆਂ ਉਨ੍ਹਾਂ ਦੀਆਂ ਦੋਸਤ ਸਨ ਅਤੇ ਉਹ ਸਿਰਫ ਇਕੱਠੇ ਛੁੱਟੀ 'ਤੇ ਸਨ। ਦੋਸ਼ੀ ਪਲੇਅਬੁਆਏ ਨੇ ਖੁਲਾਸਾ ਕੀਤਾ ਕਿ ਉਸ ਨੂੰ ਲੜਕਿਆਂ ਦੇ ਨਿਊਡ ਫੋਟੋਸ਼ੂਟ ਕਰਨ ਤੋਂ ਬਾਅਦ ਲੱਖਾਂ ਦਾ ਬਿੱਲ ਵੀ ਚੁਕਾਉਣਾ ਹੈ। ਉਸ ਨੇ ਆਪਣੀ ਜ਼ਮਾਨਤ 'ਤੇ ਵੀ ਪੈਸੇ ਖਰਚ ਕਰਨ ਦੀ ਗੱਲ ਕੀਤੀ। ਵਿਟਾਲੀ ਗ੍ਰੇਚਿਨ ਨੇ ਦਾਅਵਾ ਕੀਤਾ ਕਿ ਉਸ ਦੀ ਨਿਊਡ ਫੋਟੋਸ਼ੂਟ ਸੈਕਸੂਅਲ ਸਰਵਿਸ ਦੇ ਇਸ਼ਤਿਹਾਰ ਲਈ ਨਹੀਂ ਸੀ ਨਾ ਹੀ ਉਹ ਕੋਈ ਪੋਰਨੋਗ੍ਰਾਫਿਕ ਮਟੀਰੀਅਲ ਬਣਾਉਣ ਵਾਲਾ ਸੀ।
ਇਹ ਵੀ ਪੜ੍ਹੋ - ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ, ਅੱਜ ਤੋਂ ਫਲਾਈਟ ਸ਼ੁਰੂ ਕਰ ਰਹੀ ਇਹ ਏਅਰਲਾਈਨਸ
ਮੁਸਲਿਮ ਮੁਲਕ ਵਿਚ ਨਿਊਡ ਫੋਟੋਸ਼ੂਟ ਲਈ ਮੰਗੀ ਮੁਆਫੀ
ਦੋਸ਼ੀ ਵਿਟਾਲੀ ਨੇ ਇਕ ਮੁਸਲਿਮ ਮੁਲਕ ਵਿਚ ਇਸ ਅਪਰਾਧ ਨੂੰ ਕਰਨ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ ਜਦ ਲੋਕ ਗਲਤੀ ਕਰਦੇ ਹਨ ਅਤੇ ਇਸ ਲਈ ਮੁਆਫੀ ਮੰਗਦੇ ਹਨ। ਮੈਂ ਵੀ ਆਪਣੀ ਗਲਤੀ ਲਈ ਅਜਿਹਾ ਹੀ ਕੀਤਾ ਹੈ। ਜ਼ਾਹਿਰ ਹੈ ਕਿ ਸਾਡਾ ਕਿਸੇ ਨੂੰ ਨਾਰਾਜ਼ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਕਿਸੇ ਧਾਰਮਿਕ ਥਾਂ 'ਤੇ ਨਿਊਡ ਨਹੀਂ ਚੜ੍ਹੇ ਸਨ। ਰਿਹਾਈ ਤੋਂ ਪਹਿਲਾਂ ਲੜਕਿਆਂ ਨੇ ਵੀ ਆਪਣੇ ਫੋਟੋਸ਼ੂਟ ਲਈ ਮੁਆਫੀ ਮੰਗੀ ਸੀ।
ਇਹ ਵੀ ਪੜ੍ਹੋ - 'ਫਰਸ਼ਾਂ ਤੋਂ ਅਰਸ਼ਾਂ 'ਤੇ ਪੁੱਜਾ ਇਹ ਮਾਡਲ, ਕਦੇ ਸੌਂਦਾਂ ਸੀ ਪੁਲ ਹੇਠਾਂ