'ਮਾਰਸ਼ਲ ਲਾਅ' ਦੇ ਮੁੱਦੇ 'ਤੇ ਪੁਲਸ ਮੁਖੀ ਅਤੇ ਨਿਆਂ ਮੰਤਰੀ ਖਿਲਾਫ ਚਲਾਇਆ ਗਿਆ ਮਹਾਦੋਸ਼

Thursday, Dec 12, 2024 - 02:31 PM (IST)

'ਮਾਰਸ਼ਲ ਲਾਅ' ਦੇ ਮੁੱਦੇ 'ਤੇ ਪੁਲਸ ਮੁਖੀ ਅਤੇ ਨਿਆਂ ਮੰਤਰੀ ਖਿਲਾਫ ਚਲਾਇਆ ਗਿਆ ਮਹਾਦੋਸ਼

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਨੈਸ਼ਨਲ ਅਸੈਂਬਲੀ ਨੇ ਪਿਛਲੇ ਹਫਤੇ ‘ਮਾਰਸ਼ਲ ਲਾਅ’ ਲਗਾਉਣ ਨੂੰ ਲੈ ਕੇ ਰਾਸ਼ਟਰੀ ਪੁਲਸ ਮੁਖੀ ਅਤੇ ਨਿਆਂ ਮੰਤਰੀ ਖਿਲਾਫ ਮਹਾਦੋਸ਼ ਚਲਾਉਣ ਲਈ ਵੋਟਿੰਗ ਕੀਤੀ। ਵਿਰੋਧੀ ਪਾਰਟੀ ਦੇ ਬਹੁਮਤ ਵਾਲੇ ਸਦਨ ਵਿਚ ਰਾਸ਼ਟਰਪਤੀ ਯੂਨ ਸੁਕ ਯੇਓਲ ਵਿਰੁੱਧ ਅੱਜ ਦਿਨ ਵਿਚ ਦੂਜਾ ਮਹਾਦੋਸ਼ ਮਤਾ ਪੇਸ਼ ਕੀਤੇ ਜਾਣ ਦੀ ਯੋਜਨਾ ਹੈ, ਜਦੋਂਕਿ ਪਿਛਲੇ ਸ਼ਨੀਵਾਰ ਨੂੰ ਪਹਿਲਾ ਮਤਾ ਸੱਤਾਧਾਰੀ ਪਾਰਟੀ ਦੇ ਬਾਈਕਾਟ ਕਾਰਨ ਅਸਫਲ ਹੋ ਗਿਆ ਸੀ।

ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)

ਇੱਕ ਟੈਲੀਵਿਜ਼ਨ ਬਿਆਨ ਵਿੱਚ ਯੂਨ ਨੇ ਮਾਰਸ਼ਲ ਲਾਅ ਲਗਾਉਣ ਦੇ ਆਪਣੇ ਫੈਸਲੇ ਨੂੰ ਸ਼ਾਸਨ ਸਬੰਧੀ ਕਾਰਵਾਈ ਦੱਸਿਆ ਅਤੇ ਬਗਾਵਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਰਾਸ਼ਟਰੀ ਪੁਲਸ ਮੁਖੀ ਚੋ ਜੀ-ਹੋ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਵੀਰਵਾਰ ਨੂੰ ਹੋਈ ਵੋਟਿੰਗ ਵਿਚ ਚੋ ਅਤੇ ਨਿਆਂ ਮੰਤਰੀ ਪਾਰਕ ਸੁੰਗ ਜੇ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਰੀਲ ਬਣਾਉਣ ਦੇ ਚੱਕਰ 'ਚ ਕੁੜੀ ਨੇ ਖ਼ਤਰੇ 'ਚ ਪਾਈ ਆਪਣੀ ਜਾਨ, ਚੱਲਦੀ ਟਰੇਨ 'ਚੋਂ ਡਿੱਗੀ ਬਾਹਰ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News