ਜਦੋਂ ਰੱਖਿਆ ਕਰਨ ਵਾਲਾ ਹੀ ਹੋ ਜਾਏ ਜਾਨ ਲੈਣ ''ਤੇ ਉਤਾਰੂ ! ਪੁਲਸ ਨੇ ਨਿਰਦੋਸ਼ ਲੋਕਾਂ ''ਤੇ ਚਲਾ''ਤੀਆਂ ਗੋਲ਼ੀਆਂ
Monday, Sep 29, 2025 - 09:36 AM (IST)

ਗੁਰਦਾਸਪੁਰ/ਸ਼੍ਰੀਨਗਰ (ਵਿਨੋਦ)- ਪਾਕਿਸਤਾਨ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਪਾਕਿਸਤਾਨ ਦੀ ਬੇਰਹਿਮੀ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਜਿੱਥੇ ਪੁਲਸ ਨੇ ਗੋਲੀਬਾਰੀ ਕੀਤੀ ਅਤੇ ਨਿਹੱਥੇ ਕਸ਼ਮੀਰੀਆਂ ਨੂੰ ਬੇਰਹਿਮੀ ਨਾਲ ਕੁੱਟਿਆ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਦਿਨ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਿਹਾ ਸੀ ਕਿ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਕਸ਼ਮੀਰ ਵਿਚ ਜਨਮਤ ਸੰਗ੍ਰਹਿ ਦੀ ਮੰਗ ਕਰਦਾ ਹੈ ਪਰ ਇਸ ਬਿਆਨ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਪਾਕਿਸਤਾਨੀ ਬੇਰਹਿਮੀ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਜਿੱਥੇ ਪਾਕਿਸਤਾਨੀ ਪੁਲਸ ਵੱਲੋਂ ਨਿਹੱਥੇ ਕਸ਼ਮੀਰੀਆਂ ’ਤੇ ਗੋਲੀਬਾਰੀ ਕੀਤੀ ਗਈ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ- ਕੰਮ ਲਈ ਬਾਹਰ ਗਿਆ ਸੀ ਬੰਦਾ, ਜਦੋਂ ਪਰਤਿਆ ਤਾਂ ਘਰ 'ਚ ਪਤਨੀ ਤੇ ਧੀਆਂ ਨੂੰ ਇਸ ਹਾਲ 'ਚ ਦੇਖ...
ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਕੋਟਲੀ ਖੇਤਰ ਦੇ ਖੋਈ ਰੱਤਾ ਪਿੰਡ ਵਿਚ ਲੋਕ ਪਿਛਲੇ ਮਹੀਨੇ ਇਕ 6 ਸਾਲ ਦੀ ਬੱਚੀ ਨਾਲ ਹੋਏ ਜਬਰ-ਜ਼ਨਾਹ ਲਈ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਭੀੜ ਨੂੰ ਖਦੇੜਨ ਲਈ ਏ.ਕੇ. 47 ਰਾਈਫਲਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੁਲਸ ਨੇ ਪੱਤਰਕਾਰਾਂ ’ਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਦਾ ਸਾਮਾਨ ਲੁੱਟ ਲਿਆ।
ਇਸ ਗੋਲੀਬਾਰੀ ’ਚ 18 ਲੋਕ ਗੰਭੀਰ ਜ਼ਖਮੀ ਹੋ ਗਏ। ਇਲਾਕੇ ਦੇ ਲੋਕਾਂ ਨੇ ਪਾਕਿਸਤਾਨੀ ਸਰਕਾਰ ਅਤੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਸਥਾਨਕ ਲੋਕਾਂ ਨੇ ਪੁਲਸ ਦੀ ਬੇਰਹਿਮੀ ਦੇ ਵਿਰੋਧ ਵਿਚ ਕੋਟਲੀ ਪੁਲਸ ਸਟੇਸ਼ਨ ’ਤੇ ਭੰਨਤੋੜ ਅਤੇ ਪੱਥਰਬਾਜ਼ੀ ਵੀ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e