ਈਸਟਰ ਮੌਕੇ ਚਰਚ ''ਚ ਬੰਦੂਕ ਲੈ ਕੇ ਪਹੁੰਚੀ ਮਹਿਲਾ, ਪੁਲਸ ਨੇ ਕੀਤੀ ਕਾਬੂ

04/22/2019 8:40:51 PM

ਸੈਨ ਡੀਆਗੋ - ਈਸਟਰ ਦਿਵਸ ਮੌਕੇ ਸੈਨ ਡੀਆਗੋ ਦੀ ਇਕ ਚਰਚ 'ਚ ਐਤਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ 31 ਸਾਲਾ ਇਕ ਮਹਿਲਾ ਆਨਾ ਕੋਂਕੀ ਇਕ ਹੱਥ 'ਚ ਬੰਦੂਕ ਅਤੇ ਦੂਜੇ ਹੱਥ 'ਚ 10 ਮਹੀਨੇ ਦੇ ਇਕ ਬੱਚੇ ਨੂੰ ਗੋਦ 'ਚ ਚੁੱਕੀ ਦਾਖਲ ਹੋਈ। ਚਰਚ 'ਚ ਦਾਖਲ ਹੁੰਦੇ ਹੀ ਮਹਿਲਾ ਨੇ ਬੱਚੇ ਵੱਲ ਬੰਦੂਕ ਕਰਦੇ ਹੋਏ ਆਖਿਆ ਕਿ, 'ਮੇਰੀ ਗੱਲ ਧਿਆਨ ਨਾ ਸੁਣੋ, ਨਹੀਂ ਤਾਂ ਮੈਂ ਚਰਚ ਨੂੰ ਬਾਰੂਦ ਨਾਲ ਉੜਾ ਦਵਾਂਗੀ।'
ਦੋਸ਼ੀ ਮਹਿਲਾ ਚਰਚ ਦੇ ਪਿਛਲੇ ਦਰਵਾਜ਼ੇ ਤੋਂ ਅੰਦਰ ਆਈ ਸੀ ਅਤੇ ਸਿੱਧਾ ਸਟੇਜ ਵੱਲ ਚੱਲਦੀ ਗਈ। ਹਾਲਾਂਕਿ ਲੋਕਾਂ ਨੇ ਤੁਰੰਤ ਉਸ ਨੂੰ ਦਬੋਚ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੇ ਪਾਦਰੀ ਨੇ ਤੁਰੰਤ ਲੋਕਾਂ ਨੂੰ ਚਰਚ 'ਚੋਂ ਬਾਹਰ ਜਾਣ ਨੂੰ ਅਪੀਲ ਕੀਤੀ। ਪੁਲਸ ਨੇ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਦੇ ਬੱਚੇ ਨੂੰ ਸ਼ੀਸ਼ੂ ਦੇਖਭਾਲ ਸੈਂਟਰ ਭੇਜ ਦਿੱਤਾ ਗਿਆ ਹੈ। 
ਪੁਲਸ ਮੁਤਾਬਕ ਮਹਿਲਾ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਬੰਦੂਕ 'ਚ ਕਾਰਤੂਸ ਨਹੀਂ ਸਨ। ਦੱਸ ਦਈਏ ਕਿ ਉਸ ਨੇ ਇਸ ਘਟਨਾ ਤੋਂ ਪਹਿਲਾਂ ਐੱਨ. ਬੀ. ਸੀ. -7 ਨੂੰ 5 ਮਿੰਟ ਪਹਿਲਾਂ ਇਕ ਈ-ਮੇਲ ਕਰ ਚਿਤਾਵਨੀ ਦਿੱਤੀ ਸੀ ਕਿ ਉਹ ਇਕ ਮਸੀਹਾ ਹੈ ਅਤੇ ਇਸ ਚਰਚ ਨੂੰ ਬਾਰੂਦ ਨਾਲ ਉੜਾ ਦੇਵੇਗੀ। ਉਸ ਸਮੇਂ ਚਰਚ 'ਚ 70 ਲੋਕ ਮੌਜੂਦ ਸਨ।


Khushdeep Jassi

Content Editor

Related News