ਪੁਲਸ ਜਹਾਜ਼ ਹਾਦਸਾਗ੍ਰਸਤ, 6 ਦੀ ਮੌਤ
Friday, Apr 25, 2025 - 10:22 AM (IST)

ਬੈਂਕਾਕ (ਯੂ.ਐਨ.ਆਈ.)- ਥਾਈਲੈਂਡ ਦੇ ਫੇਚਾਬੁਰੀ ਪ੍ਰਾਂਤ ਦੇ ਰਿਜ਼ੋਰਟ ਟਾਊਨ ਹੁਆ ਹਿਨ ਦੇ ਕੰਢੇ 'ਤੇ ਸ਼ੁੱਕਰਵਾਰ ਸਵੇਰੇ ਇੱਕ ਛੋਟਾ ਪੁਲਸ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਥਾਈ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-...ਕੈਨੇਡਾ ਦੀ ਹੋਂਦ ਖਤਮ ਹੋ ਜਾਵੇਗੀ, ਟਰੰਪ ਦਾ ਵੱਡਾ ਦਾਅਵਾ
ਥਾਈ ਰਾਸ਼ਟਰੀ ਪੁਲਸ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਕਿਹਾ ਕਿ ਪੁਲਸ ਏਵੀਏਸ਼ਨ ਡਿਵੀਜ਼ਨ ਦਾ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜਹਾਜ਼ ਪੈਰਾਸ਼ੂਟ ਸਿਖਲਾਈ ਲਈ ਇੱਕ ਟੈਸਟ ਉਡਾਣ ਭਰ ਰਿਹਾ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਫੇਚਾਬੁਰੀ ਪ੍ਰਾਂਤ ਦੇ ਪੁਲਸ ਐਮਰਜੈਂਸੀ ਕੇਂਦਰ ਨੇ ਕਿਹਾ ਕਿ ਉਸਨੂੰ ਸਵੇਰੇ 8:15 ਵਜੇ ਇੱਕ ਸਥਾਨਕ ਰਿਜ਼ੋਰਟ ਦੇ ਨੇੜੇ ਇੱਕ ਜਹਾਜ਼ ਦੇ ਸਮੁੰਦਰ ਵਿੱਚ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।