ਪੀਓਕੇ ''ਚ ਜ਼ਮੀਨ ਧਸਣ ਕਾਰਨ 7 ਹਲਾਕ

Sunday, Aug 18, 2019 - 05:22 PM (IST)

ਪੀਓਕੇ ''ਚ ਜ਼ਮੀਨ ਧਸਣ ਕਾਰਨ 7 ਹਲਾਕ

ਮੁਜ਼ੱਫਰਾਬਾਦ— ਪਾਕਿਸਤਾਨੀ ਪੁਲਸ ਦਾ ਕਹਿਣਾ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਭਾਰੀ ਮੀਂਹ ਦੌਰਾਨ ਜ਼ਮੀਨ ਧਸਣ ਕਾਰਨ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਪੰਜ ਬੱਚੇ ਵੀ ਸ਼ਾਮਲ ਹਨ। 

ਪੁਲਸ ਅਧਿਕਾਰੀ ਰਾਜਾ ਜ਼ੁਲਕਰਨੇਨ ਨੇ ਐਤਵਾਰ ਨੂੰ ਦੱਸਿਆ ਕਿ ਬੀਤੇ ਦਿਨ ਅਜੀਰਾ ਪਿੰਡ 'ਚ ਇਕ ਘਰ ਢਹਿ ਜਾਣ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਦੋ ਹੋਰ ਮਕਾਨ ਵੀ ਨੁਕਸਾਨੇ ਗਏ ਹਨ। ਇਹ ਪਿੰਡ ਰਾਵਲ ਕੋਟ ਜ਼ਿਲੇ 'ਚ ਕੰਟਰੋਲ ਲਾਈਨ ਦੇ ਨੇੜੇ ਸਥਿਤ ਹੈ। ਜ਼ੁਲਕਰਨੇਨ ਨੇ ਦੱਸਿਆ ਕਿ ਪੇਂਡੂਆਂ ਦੀ ਮਦਦ ਨਾਲ ਬਚਾਅ ਦਲ ਨੇ ਲਾਸ਼ਾਂ ਬਰਾਮਦ ਕੀਤੀਆਂ ਹਨ। ਮਾਨਸੂਨ ਦੌਰਾਨ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹ ਦੌਰਾਨ ਪਾਕਿਸਤਾਨ 'ਚ ਅਜਿਹੇ ਹਾਦਸੇ ਆਮ ਹਨ। ਅਜਿਹੇ ਹਾਦਸਿਆਂ ਕਾਰਨ ਹਰੇਕ ਸਾਲ ਅਨੇਕਾਂ ਲੋਕ ਮਾਰੇ ਜਾਂਦੇ ਹਨ।


author

Baljit Singh

Content Editor

Related News