ਆਸਟਰੇਲੀਆ ਦੇ ਪਲੇਨ ਬੰਬ ਪਿੱਛੇ ਸੀ ਇਸਲਾਮਿਕ ਸਟੇਟ ਕਮਾਂਡਰ ਦਾ ਹੱਥ : ਪੁਲਸ

Friday, Aug 04, 2017 - 07:26 AM (IST)

ਆਸਟਰੇਲੀਆ ਦੇ ਪਲੇਨ ਬੰਬ ਪਿੱਛੇ ਸੀ ਇਸਲਾਮਿਕ ਸਟੇਟ ਕਮਾਂਡਰ ਦਾ ਹੱਥ : ਪੁਲਸ

ਸਿਡਨੀ— ਆਸਟਰੇਲੀਆ ਦੀ ਪੁਲਸ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸਲਾਮਿਕ ਸਟੇਟ ਦੇ ਸੀਨੀਅਰ ਕਮਾਂਡਰ ਨੇ ਹੀ ਆਸਟਰੇਲੀਆਈ ਵਿਅਕਤੀਆਂ ਨੂੰ ਸਿਡਨੀ 'ਚ ਅਹਤਿਆਤ ਏਅਰਵੇਜ਼ ਦੀ ਫਲਾਈਟ ਬੰਬ ਰੱਖਣ ਦੇ ਨਿਰਦੇਸ਼ ਦਿੱਤੇ ਸਨ। 
ਪੁਲਸ ਨੇ ਦੱਸਿਆ ਕਿ 15 ਜੁਲਾਈ ਨੂੰ ਵਿਸਫੋਟਕ ਹਵਾਈ ਅੱਡੇ 'ਤੇ ਪਹੁੰਚਾਇਆ ਜਾਣਾ ਸੀ ਪਰ ਸੁਰੱਖਿਆ 'ਚ ਕੀਤੀ ਸਖਤੀ ਕਾਰਨ ਇਸ ਕੋਸ਼ਿਸ਼ ਨੂੰ ਟਾਲ ਦਿੱਤਾ ਗਿਆ ਸੀ। ਆਸਟਰੇਲੀਆ ਦੇ ਸੰਘੀ ਪੁਲਸ ਕਮਿਸ਼ਨਰ ਮਾਈਕਲ ਫੇਲਨ ਨੇ ਕਿਹਾ, ''ਇਹ ਨਿਰਦੇਸ਼ ਇਸਲਾਮਿਕ ਸਟੇਟ ਦੇ ਇਕ ਸੀਨੀਅਰ ਕਮਾਂਡਰ ਵਲੋਂ ਹੀ ਦਿੱਤੇ ਜਾ ਰਹੇ ਸਨ।''
ਜ਼ਿਕਰਯੋਗ ਹੈ ਕਿ ਆਸਟਰੇਲੀਆ ਪੁਲਸ ਨੇ ਬੀਤੇ ਸ਼ਨੀਵਾਰ ਨੂੰ ਇਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਕਹਿਣਾ ਸੀ ਕਿ ਇਹ ਹਮਲਾ ਇਸਲਾਮਿਕ ਅੱਤਵਾਦ ਨਾਲ ਪ੍ਰੇਰਿਤ ਸੀ। ਜਿਸ ਤੋਂ ਬਾਅਦ ਆਸਟਰੇਲੀਆ ਦੇ ਘਰੇਲੂ-ਕੌਮਾਂਤਰੀ ਹਵਾਈ ਅੱਡਿਆਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ।


Related News