ਪੋਲੈਂਡ, ਸਲੋਵਾਕੀਆ 'ਚ ਡਿੱਗੀ ਆਸਮਾਨੀ ਬਿਜਲੀ, 5 ਲੋਕਾਂ ਦੀ ਮੌਤ

08/23/2019 12:21:41 PM

ਵਾਰਸਾ (ਭਾਸ਼ਾ)— ਪੋਲੈਂਡ ਅਤੇ ਸਲੋਵਾਕੀਆ ਦੇ ਟਾਟਰਾ ਪਹਾੜਾਂ ਵਿਚ ਵੀਰਵਾਰ ਨੂੰ ਅਚਾਨਕ ਆਏ ਹਨੇਰੀ-ਤੂਫਾਨ ਨਾਲ ਆਸਮਾਨੀ ਬਿਜਲੀ ਡਿੱਗੀ। ਇਸ ਘਟਨਾ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਬਚਾਅ ਕਰਮੀਆਂ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਕਰਮੀਆਂ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀ ਪੋਲੈਂਡਵਾਸੀ ਹਨ, ਜਿੱਥੇ ਮਾਊਂਟ ਗਿਵਾਂਟ ਦੀ ਚੋਟੀ 'ਤੇ ਧਾਤ ਦੇ ਬਣੇ ਇਕ ਵੱਡੇ ਕ੍ਰਾਸ ਅਤੇ ਚੋਟੀ ਨੇੜੇ ਧਾਤ ਦੀ ਇਕ ਜੰਜ਼ੀਰ 'ਤੇ ਬਿਜਲੀ ਡਿੱਗੀ। 

ਸਲੋਵਾਕੀਆ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੋਲਿਸ਼ ਪਰਬਤ ਬਚਾਅ ਸੇਵਾ ਦੇ ਪ੍ਰਮੁੱਖ ਜੇਨ ਕਰਜ਼ਾਈਸਟੋਫ ਨੇ ਪੋਲੈਂਡ ਦੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਟਾਟਰਾ ਵਿਚ ਅੱਜ ਆਸਮਾਨੀ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ। ਨੇੜਲੇ ਪਹਾੜੀ ਰਿਜੌਰਟ ਸ਼ਹਿਰ ਜਾਕੋਪੇਨ ਪਹੁੰਚੇ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੁਸਜ ਮੋਰਾਵਿਕੀ ਨੇ ਕਿਹਾ,''100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।''


Vandana

Content Editor

Related News