ਚਮਤਕਾਰ : ਕਾਰ ਹਾਦਸੇ 'ਚ 18 ਸਾਲ ਪਹਿਲਾਂ ਗਈ ਅੱਖ ਦੀ ਰੋਸ਼ਨੀ ਆਈ ਵਾਪਸ

Thursday, Feb 13, 2020 - 12:52 PM (IST)

ਚਮਤਕਾਰ : ਕਾਰ ਹਾਦਸੇ 'ਚ 18 ਸਾਲ ਪਹਿਲਾਂ ਗਈ ਅੱਖ ਦੀ ਰੋਸ਼ਨੀ ਆਈ ਵਾਪਸ

ਵਾਰਸਾ (ਬਿਊਰੋ): ਵਿਅਕਤੀ ਦੀ ਕਿਸਮਤ ਕਦੋਂ ਅਤੇ ਕਿੰਝ ਬਦਲ ਜਾਵੇ ਕੁਝ ਕਿਹਾ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਪੋਲੈਂਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਇੱਥੇ 18 ਸਾਲ ਪਹਿਲਾਂ ਇਕ ਅੱਖ ਦੀ ਰੋਸ਼ਨੀ ਗਵਾ ਚੁੱਕੇ ਵਿਅਕਤੀ ਦੀ ਕਾਰ ਨਾਲ ਟੱਕਰ ਦੇ ਬਾਅਦ ਰੋਸ਼ਨੀ ਵਾਪਸ ਆ ਗਈ। ਗੋਰਜੋਵ ਵਿਕੋਪੋਲਸਕੀ ਸ਼ਹਿਰ ਦੇ ਜਾਨਸੁਜ਼ ਗੋਰਾਜ (Janusz Goraj) ਨਾਲ ਇਹ ਹਾਦਸਾ 2018 ਵਿਚ ਵਾਪਰਿਆ ਸੀ ਪਰ ਮੀਡੀਆ ਰਿਪੋਰਟਾਂ ਵਿਚ ਹੁਣ ਚਰਚਾ ਵਿਚ ਆਇਆ। ਸਾਲ 2000 ਵਿਚ ਕਈ ਤਰ੍ਹਾਂ ਦੀ ਐਲਰਜੀ ਦੇ ਸਾਈਡ ਇਫੈਕਟਸ ਦੇ ਕਾਰਨ ਉਹਨਾਂ ਦੀ ਖੱਬੀ ਅੱਖ ਦੀ ਰੋਸ਼ਨੀ ਚਲੀ ਗਈ ਸੀ। 

PunjabKesari

ਗੋਰਾਜ ਆਪਣੀ ਸੱਜੀ ਅੱਖ ਨਾਲ ਹੀ ਦੇਖ ਪਾਉਂਦੇ ਸਨ ਪਰ 2018 ਵਿਚ ਇਕ ਦਿਨ ਸੜਕ ਪਾਰਕਰਦੇ ਸਮੇਂ ਉਹ ਕਾਰ ਨਾਲ ਟਕਰਾ ਗਏ। ਇਸ ਦੌਰਾਨ ਉਹਨਾਂ ਦਾ ਸਿਰ ਕਾਰ ਨਾਲ ਟਕਰਾਇਆ। ਟੱਕਰ ਕਾਰਨ ਨਾ ਸਿਰਫ ਸਿਰ ਸਗੋਂ ਲੱਕ ਵਿਚ ਵੀ ਸੱਟਾਂ ਲੱਗੀਆਂ। ਭਾਵੇਂਕਿ ਉਸ ਸਮੇਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਹਾਦਸਾ ਉਹਨਾਂ ਦੀ ਜ਼ਿੰਦਗੀ ਵਿਚ ਰੋਸ਼ਨੀ ਦੀ ਨਵੀਂ ਕਿਰਨ ਲਿਆਵੇਗਾ।

PunjabKesari

ਹਸਪਤਾਲ ਵਿਚ ਉਹਨਾਂ ਦੇ ਲੱਕ ਦੀ ਸਰਜਰੀ ਹੋਈ ਅਤੇ ਕੁਝ ਹਫਤਿਆਂ ਦੇ ਬਾਅਦ ਜਦੋਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਦੇਖ ਕੇ ਹੈਰਾਨ ਸਨ ਕਿ ਉਹਨਾਂ ਨੂੰ ਚੀਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਸਾਫ ਦਿਖਾਈ ਦੇ ਰਹੀਆਂ ਸਨ।ਉਹਨਾਂ ਨੇ ਡਾਕਟਰਾਂ ਨੂੰ ਇਹ ਗੱਲ ਦੱਸੀ ਪਰ ਉਹ ਵੀ ਨਹੀਂ ਦੱਸ ਸਕੇ ਕਿ ਸਰਜਰੀ ਲੱਕ ਦੀ ਹੋਈ ਅਤੇ ਅੱਖ ਦੀ ਰੋਸ਼ਨੀ ਕਿਵੇਂ ਵਾਪਸ ਆ ਗਈ। ਭਾਵੇਂਕਿ ਉਹਨਾਂ ਦੇ ਇਕ ਡਾਕਟਰ ਦਾ ਕਹਿਣਾ ਸੀ ਕਿ ਅਜਿਹਾ ਉਹਨਾਂ ਦਵਾਈਆਂ ਦੇ ਅਸਰ ਦੇ ਕਾਰਨ ਹੋ ਸਕਦਾ ਹੈ ਜੋ ਲੱਕ ਦੀ ਸਰਜਰੀ ਦੇ ਸਮੇਂ ਦਿੱਤੀਆਂ ਗਈਆਂ ਸਨ। ਹੁਣ ਤੱਕ ਕੋਈ ਵੀ ਡਾਕਟਰ ਇਹ ਨਹੀਂ ਦੱਸ ਸਕਿਆ ਕਿ ਕਿਸ ਕਾਰਨ ਗੋਰਾਜ ਦੀ ਅੱਖ ਦੀ ਰੋਸ਼ਨੀ ਵਾਪਸ ਆਈ ਹੋਵੇਗੀ।

ਇਸ ਘਟਨਾ ਮਗਰੋਂ ਗੋਰਾਜ ਨੇ ਦੱਸਿਆ,''ਹਸਪਤਾਲ ਦੇ ਬੈੱਡ 'ਤੇ ਜਦੋਂ ਮੈਨੂੰ ਖੱਬੀ ਅੱਖ ਨਾਲ ਵੀ ਸਾਫ-ਸਾਫ ਦਿਖਾਈ ਦੇਣ ਲੱਗਾ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮੈਨੂੰ ਸੜਕ 'ਤੇ ਲੋਕ ਸਾਫ ਦਿਸ ਰਹੇ ਸਨ। ਮੈਂ ਗੱਡੀਆਂ ਦੇ ਨੰਬਰ ਪੜ੍ਹ ਪਾ ਰਿਹਾ ਸੀ ਅਤੇ ਫੋਨ 'ਤੇ ਮੈਸਜ ਵੀ ਸਾਫ ਦਿਖਾਈ ਦੇ ਰਹੇ ਸਨ। ਮੇਰੀ ਜ਼ਿੰਦਗੀ ਬਦਲ ਗਈ ਸੀ। ਇਹ ਅਸਲ ਵਿਚ ਚਮਤਕਾਰ ਸੀ।'' ਮੈਨੂੰ ਡਾਕਟਰਾਂ ਨੇ ਕਿਹਾ ਹੈ ਕਿ ਉਹ ਮੇਰੀ ਅੱਖ ਦੀ ਰੋਸ਼ਨੀ ਵਾਪਸ ਆਉਣ ਨੂੰ ਲੈ ਕੇ ਅਧਿਐਨ ਕਰਨਾ ਚਾਹੁਣਗੇ, ਜਿਸ ਦੇ ਲਈ ਕਈ ਪਰੀਖਣ ਕਰਨੇ ਹੋਣਗੇ ਪਰ ਮੈਂ ਇਨਕਾਰ ਕਰ ਦਿੱਤਾ ਹੈ। ਹੁਣ ਮੈਂ ਆਮ ਜ਼ਿੰਦਗੀ ਜੀਅ ਰਿਹਾ ਹਾਂ, ਇਸ ਲਈ ਮੈਂ ਹੋਰ ਮੈਡੀਕਲ ਜਾਂਚ ਨਹੀਂ ਚਾਹੁੰਦਾ।


author

Vandana

Content Editor

Related News