ਪੋਲੈਂਡ : ਧਰਮਸ਼ਾਲਾ 'ਚ ਲੱਗੀ ਅੱਗ, 4 ਮਰੀਜ਼ਾਂ ਦੀ ਮੌਤ ਤੇ 21 ਹੋਰ ਜ਼ਖਮੀ

01/06/2020 4:15:58 PM

ਵਾਰਸਾ (ਭਾਸ਼ਾ): ਪੋਲੈਂਡ ਵਿਚ ਸੋਮਵਾਰ ਨੂੰ ਇਕ ਧਰਮਸ਼ਾਲਾ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ 4 ਮਰੀਜ਼ਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਮੈਰੀਯਨ ਹਿੰਕਾ ਨੇ ਕਿਹਾ ਕਿ ਉੱਤਰੀ ਪੋਲੈਂਡ ਦੇ ਕੋਜਨਾਇਸ ਸ਼ਹਿਰ ਦੀ ਧਰਮਸ਼ਾਲਾ ਵਿਚ ਹੋਏ ਹਾਦਸੇ ਵਿਚ ਮਰਨ ਵਾਲੇ 4 ਲੋਕ ਮਰੀਜ਼ ਸਨ। 

ਹਿੰਕਾ ਨੇ ਨਿਊਜ਼ ਪੋਰਟਲ ਵਿਯਾਡੋਮੋਸਕੀ ਨੂੰ ਦੱਸਿਆ ਕਿ ਜਦੋਂ ਦਮਕਲ ਗੱਡੀਆਂ ਮੌਕੇ 'ਤੇ ਪਹੁੰਚੀਆਂ ਉਦੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ 3 ਹੋਰ ਨੇ ਹਸਪਤਾਲ ਜਾਂਦੇ ਹੋਏ ਰਸਤੇ ਵਿਚ ਦਮ ਤੋੜ ਦਿੱਤਾ। ਪੁਲਸ ਅਧਿਕਾਰੀ ਮਾਈਕਲ ਸੇਂਕਿਵਿਜ ਨੇ ਸਮਾਚਾਰ ਚੈਲਨਲ ਟੀਵੀਐਨ 24 ਨੂੰ ਦੱਸਿਆ ਕਿ ਅੱਗ ਸੰਭਵ ਤੌਰ 'ਤੇ ਧਰਮਸ਼ਾਲਾ ਦੇ ਇਕ ਕਰਮਚਾਰੀ ਦੀ ਸਿਗਰਟ ਕਾਰਨ ਲੱਗੀ। ਹਸਪਤਾਲ ਵਿਚ ਭਰਤੀ ਕਰਵਾਏ ਗਏ ਲੋਕਾਂ ਵਿਚ ਇਕ ਪੁਲਸ ਅਧਿਕਾਰੀ ਵੀ ਹੈ ਜਿਸ ਦੀ ਤਬੀਅਤ ਧੂੰਏਂ ਕਾਰਨ ਵਿਗੜ ਗਈ।


Vandana

Content Editor

Related News