ਪੋਲੈਂਡ ਨੇ ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ, ਕੌਂਸਲੇਟ ਬੰਦ ਹੋਣ ਤੋਂ ਬਾਅਦ ਦਿੱਤਾ ਅਲਟੀਮੇਟਮ

Tuesday, Oct 29, 2024 - 03:14 PM (IST)

ਪੋਲੈਂਡ ਨੇ ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ, ਕੌਂਸਲੇਟ ਬੰਦ ਹੋਣ ਤੋਂ ਬਾਅਦ ਦਿੱਤਾ ਅਲਟੀਮੇਟਮ

ਵਾਰਸਾ (ਏਜੰਸੀ)- ਪੋਲੈਂਡ ਦੇ ਪੋਜ਼ਨਾਨ ਸ਼ਹਿਰ ਵਿੱਚ ਹਾਲ ਹੀ ਵਿੱਚ ਬੰਦ ਕੀਤੇ ਗਏ ਵਣਜ ਦੂਤਘਰ ਦੇ ਡਿਪਲੋਮੈਟਾਂ ਨੂੰ 30 ਨਵੰਬਰ ਤੱਕ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤਾ ਗਿਆ। ਇਹ ਜਾਣਕਾਰੀ ਪੋਲੈਂਡ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਪਾਵੇਲ ਵਰੋਨਸਕੀ ਨੇ ਦਿੱਤੀ। ਇਕ ਸਮਾਚਾਰ ਏਜੰਸੀ ਅਨੁਸਾਰ, ਵਰੋਨਸਕੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੋਲੈਂਡ ਅਤੇ ਰੂਸ ਨੇ ਪੋਜ਼ਨਾਨ ਵਿੱਚ ਵਣਜ ਦੂਤਘਰ ਦੇ ਸੰਚਾਲਨ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਰੂਸੀ ਡਿਪਲੋਮੈਟਾਂ ਨੂੰ ਪੋਲਿਸ਼ ਖੇਤਰ ਛੱਡਣ ਦੀ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਆਪਣਾ ਨਵਾਂ ਨੇਤਾ

ਦੱਸ ਦਈਏ ਕਿ ਪਿਛਲੇ ਮੰਗਲਵਾਰ ਨੂੰ ਇਸ ਵਿਸ਼ੇ 'ਤੇ ਜਾਣਕਾਰੀ ਦਿੰਦੇ ਹੋਏ ਪੋਲੈਂਡ ਦੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨੇ ਕਿਹਾ ਸੀ ਕਿ ਖੁਫੀਆ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਪੋਲੈਂਡ ਅਤੇ ਉਸ ਦੇ ਸਹਿਯੋਗੀਆਂ ਖਿਲਾਫ ਹੋ ਰਹੀਆਂ ਵਿਨਾਸ਼ਕਾਰੀ ਗਤੀਵਿਧੀਆਂ ਲਈ ਰੂਸ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਵਰੋਨਸਕੀ ਨੇ ਕਿਹਾ, "ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੋਲੈਂਡ ਵਿੱਚ ਪਰਸੋਨਾ ਨਾਨ ਗ੍ਰਾਟਾ (ਵਿਅਕਤੀ ਜਿਸ ਦਾ ਸਵਾਗਤ ਨਹੀਂ) ਮੰਨਿਆ ਗਿਆ ਹੈ।" ਪੋਲੈਂਡ ਵਿੱਚ ਰੂਸ ਦੇ ਰਾਜਦੂਤ ਸਰਗੇਈ ਐਂਡਰੀਵ ਨੇ ਪੋਲੈਂਡ ਦੁਆਰਾ ਦਿੱਤੀ ਗਈ ਸਮਾਂ ਸੀਮਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੋਲਿਸ਼ ਅਧਿਕਾਰੀਆਂ ਨੇ ਤਿੰਨ ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ: 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਟਿਕੀ ਹੈ ਕੈਨੇਡਾ ਦੀ 20 ਫ਼ੀਸਦੀ ਅਰਥ-ਵਿਵਸਥਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News