ਪੋਲੈਂਡ ''ਚ ਗਰਭਪਾਤ ਕਰਾਉਣ ''ਤੇ ਪਾਬੰਦੀ, ਬੀਬੀਆਂ ਵੱਲੋਂ ਵਿਰੋਧ ਪ੍ਰਦਰਸ਼ਨ

Tuesday, Oct 27, 2020 - 05:20 PM (IST)

ਪੋਲੈਂਡ ''ਚ ਗਰਭਪਾਤ ਕਰਾਉਣ ''ਤੇ ਪਾਬੰਦੀ, ਬੀਬੀਆਂ ਵੱਲੋਂ ਵਿਰੋਧ ਪ੍ਰਦਰਸ਼ਨ

ਵਾਰਸਾ (ਬਿਊਰੋ): ਪੋਲੈਂਡ ਦੀ ਸਰਵ ਉੱਚ ਅਦਾਲਤ ਨੇ ਦੇਸ਼ ਵਿਚ ਗਰਭਪਾਤ ਕਰਾਉਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਇਸ ਮਗਰੋਂ ਦੇਸ਼ ਭਰ ਵਿਚ ਇਸ ਕਾਨੂੰਨ ਦੇ ਖਿਲਾਫ਼ ਆਵਾਜ਼ ਉਠਣ ਲੱਗੀ ਹੈ। ਪੋਲੈਂਡ ਵਿਚ ਪਹਿਲਾਂ ਭਰੂਨ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ 'ਤੇ ਕਾਨੂੰਨੀ ਤੌਰ 'ਤੇ ਬੀਬੀਆਂ ਗਰਭਪਾਤ ਕਰਾ ਸਕਦੀਆਂ ਸਨ। ਭਾਵੇਂਕਿ ਨਵੇਂ ਨਿਯਮ ਦੇ ਮੁਤਾਬਕ, ਗਰਭਪਾਤ 'ਤੇ ਹੁਣ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ। 

PunjabKesari

ਦੇਸ਼ ਵਿਚ ਗਰਭਪਾਤ ਨਾਲ ਜੁੜੇ ਕਾਨੂੰਨ ਪਹਿਲਾਂ ਤੋਂ ਹੀ ਪੂਰੇ ਯੂਰਪ ਵਿਚ ਸਭ ਤੋਂ ਸਖਤ ਸਨ ਪਰ ਇਸ ਫ਼ੈਸਲੇ ਦੇ ਬਾਅਦ ਬਲਾਤਕਾਰ, ਅਨਿਆਂ ਜਾਂ ਮਾਂ ਦੀ ਸਿਹਤ ਨਾਲ ਜੁੜੇ ਖਤਰਿਆਂ ਨੂੰ ਦੇਖਦੇ ਹੋਏ ਗਰਭਪਾਤ ਦੀ ਇਜਾਜ਼ਤ ਦਿੱਤੀ ਜਾਵੇਗੀ। 

PunjabKesari

ਹਰੇਕ ਸਾਲ 80,000 ਤੋਂ 120,000 ਪੋਲਿਸ਼ ਬੀਬੀਆਂ ਦੂਜੇ ਦੇਸ਼ਾਂ ਵਿਚ ਜਾ ਕੇ ਗਰਭਪਾਤ ਕਰਾਉਂਦੀਆਂ ਹਨ। ਇਸ ਫ਼ੈਸਲੇ ਦੇ ਬਾਅਦ ਗਰਭਪਾਤ ਕਰਾਉਣ ਲਈ ਦੂਜੇ ਦੇਸ਼ਾਂ ਵਿਚ ਜਾਣ ਵਾਲੀਆਂ ਬੀਬੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੂੰ ਯੁੱਧ ਲਈ ਉਕਸਾ ਰਿਹਾ ਚੀਨ, ਜਿਨਪਿੰਗ ਦੇ ਬਿਆਨ ਨਾਲ ਵਧੀ ਚਿੰਤਾ

ਪੋਲੈਂਡ ਵਿਚ ਹਰ ਤਰ੍ਹਾਂ ਦੇ ਗਰਭਪਾਤ 'ਤੇ ਲੱਗੀਆਂ ਪਾਬੰਦੀਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੋਲੈਂਡ ਦੀ ਸੱਤਾਧਾਰੀ ਪਾਰਟੀ ਦੀ ਨੇਤਾ ਜਾਰੋਸਲਾਵ ਕੈਸਕੀਸਕੀ ਦੇ ਘਰ ਦੇ ਨੇੜੇ ਨਾਰਾਜ਼ ਜਨਤਾ ਨੇ ਸਰਕਾਰ ਦੇ ਖਿਲਾਫ਼ ਨਾਅਰੇ ਲਗਾਏ।


author

Vandana

Content Editor

Related News