ਪਾਕਿਸਤਾਨ ''ਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਬੰਦ ਪਏ ਪਾਵਰ ਪਲਾਂਟਾਂ ਨੂੰ ਖੋਲ੍ਹਣ ਦਾ ਹੁਕਮ

07/04/2022 4:00:58 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਦੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਬੰਦ ਪਏ ਪਾਵਰ ਪਲਾਂਟਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿੱਤੇ ਹਨ। ਬਿਜਲੀ ਸੰਕਟ ਕਾਰਨ ਕਈ ਥਾਵਾਂ ’ਤੇ 16 ਘੰਟੇ ਤੱਕ ਬਿਜਲੀ ਦੀ ਕਟੌਤੀ ਹੋ ਰਹੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਦੱਸਿਆ ਕਿ ਸ਼ਰੀਫ ਨੇ ਐਤਵਾਰ ਨੂੰ ਇੱਥੇ ਦੇਸ਼ ਵਿਚ ਮੌਜੂਦਾ ਊਰਜਾ ਸੰਕਟ 'ਤੇ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਈ ਘੰਟਿਆਂ ਦੇ ਬਿਜਲੀ ਕੱਟ ਬਾਰੇ ਵੀ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ। 

ਪਾਕਿਸਤਾਨ 'ਚ ਬਿਜਲੀ ਦੀ ਕਮੀ 7,787 ਮੈਗਾਵਾਟ ਤੱਕ ਪਹੁੰਚ ਗਈ ਹੈ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ 16-16 ਘੰਟੇ ਬਿਜਲੀ ਕੱਟ ਲੱਗ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਬਿਜਲੀ ਉਤਪਾਦਨ 21,213 ਮੈਗਾਵਾਟ ਹੈ, ਜਦੋਂ ਕਿ ਕੁੱਲ ਮੰਗ 29,000 ਮੈਗਾਵਾਟ ਹੈ। ਅਪ੍ਰੈਲ 'ਚ ਅਧਿਕਾਰੀਆਂ ਨੇ ਸ਼ਰੀਫ ਨੂੰ ਦੱਸਿਆ ਕਿ ਦੇਸ਼ 'ਚ ਬੀਤੇ ਇਕ ਸਾਲ ਤੋਂ 18 ਪਾਵਰ ਪਲਾਂਟ ਬੰਦ ਪਏ ਹਨ। 


cherry

Content Editor

Related News