ਭੀਖ ਦਾ ਕਟੋਰਾ ਲੈ ਕੇ ਦੁਨੀਆ ਭਰ 'ਚ ਘੁੰਮ ਰਹੇ ਹਨ ਪ੍ਰਧਾਨ ਮੰਤਰੀ ਸ਼ਰੀਫ: ਇਮਰਾਨ ਖਾਨ

Monday, Jan 23, 2023 - 03:11 PM (IST)

ਭੀਖ ਦਾ ਕਟੋਰਾ ਲੈ ਕੇ ਦੁਨੀਆ ਭਰ 'ਚ ਘੁੰਮ ਰਹੇ ਹਨ ਪ੍ਰਧਾਨ ਮੰਤਰੀ ਸ਼ਰੀਫ: ਇਮਰਾਨ ਖਾਨ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 'ਭੀਖ ਦਾ ਕਟੋਰਾ' ਲੈ ਕੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ, ਪਰ ਉਨ੍ਹਾਂ 'ਚੋਂ ਕੋਈ ਵੀ ਉਨ੍ਹਾਂ ਨੂੰ ਇਕ ਪੈਸਾ ਵੀ ਨਹੀਂ ਦੇ ਰਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੇਅਰਮੈਨ ਖਾਨ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਦੇਖੋ ਇਸ ਆਯਾਤ ਸਰਕਾਰ ਨੇ ਪਾਕਿਸਤਾਨ ਨਾਲ ਕੀ ਕੀਤਾ ਹੈ।'

ਖਾਨ ਨੇ ਪ੍ਰਧਾਨ ਮੰਤਰੀ ਦੇ ਹਾਲ ਹੀ ਦੇ ਵਿਦੇਸ਼ੀ ਦੌਰਿਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਾਹਬਾਜ਼ ਸ਼ਰੀਫ ਭੀਖ ਦਾ ਕਟੌਰਾ ਲੈ ਕੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ, ਪਰ ਉਨ੍ਹਾਂ 'ਚੋਂ ਕੋਈ ਵੀ ਉਨ੍ਹਾਂ ਨੂੰ ਇਕ ਪੈਸਾ ਵੀ ਨਹੀਂ ਦੇ ਰਿਹਾ ਹੈ। ਖਾਨ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਮੀਡੀਆ ਸੰਗਠਨ ਨੂੰ ਪ੍ਰਧਾਨ ਮੰਤਰੀ ਦੇ ਹਾਲੀਆ ਇੰਟਰਵਿਊ ਦਾ ਜ਼ਿਕਰ ਕੀਤਾ, ਜਿਸ ਵਿਚ ਉਨ੍ਹਾਂ ਨੇ ਭਾਰਤ ਨਾਲ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਰੀਫ ਭਾਰਤ ਨਾਲ ਗੱਲਬਾਤ ਲਈ ਭੀਖ ਮੰਗ ਰਹੇ ਹਨ, ਪਰ ਨਵੀਂ ਦਿੱਲੀ ਉਨ੍ਹਾਂ ਨੂੰ ਪਹਿਲਾਂ ਅੱਤਵਾਦ ਨੂੰ ਖ਼ਤਮ ਕਰਨ ਲਈ ਕਹਿ ਰਹੀ ਹੈ (ਫਿਰ ਉਹ ਪਾਕਿਸਤਾਨ ਨਾਲ ਗੱਲ ਕਰਨ 'ਤੇ ਵਿਚਾਰ ਕਰ ਸਕਦੀ ਹੈ)। ਸ਼ਰੀਫ ਦੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਭਾਰਤ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਹਮੇਸ਼ਾ ਸਾਧਾਰਨ ਗੁਆਂਢੀ ਰਿਸ਼ਤੇ ਚਾਹੁੰਦਾ ਹੈ ਪਰ ਅਜਿਹੇ ਸਬੰਧਾਂ ਲਈ ਦਹਿਸ਼ਤ ਅਤੇ ਹਿੰਸਾ ਤੋਂ ਮੁਕਤ ਮਾਹੌਲ ਹੋਣਾ ਚਾਹੀਦਾ ਹੈ।

ਖਾਨ ਦੀ ਇਹ ਟਿੱਪਣੀ ਸ਼ਰੀਫ ਦੇ ਸੰਯੁਕਤ ਅਰਬ ਅਮੀਰਾਤ ਦੇ ਦੋ ਦਿਨਾਂ ਦੌਰੇ ਤੋਂ ਕੁਝ ਹਫ਼ਤਿਆਂ ਬਾਅਦ ਆਈ ਹੈ, ਜਿਸ ਦੌਰਾਨ ਖਾੜੀ ਅਮੀਰਾਤ 2 ਅਰਬ ਡਾਲਰ ਦਾ ਮੌਜੂਦਾ ਕਰਜ਼ਾ ਦੇਣ ਅਤੇ 1 ਅਰਬ ਡਾਲਰ ਦਾ ਵਾਧੂ ਕਰਜ਼ਾ ਦੇਣ 'ਤੇ ਸਹਿਮਤ ਹੋਇਆ ਸੀ, ਤਾਂ ਕਿ ਤੇਜ਼ੀ ਨਾਲ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿਚਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਮਦਦ ਕੀਤੀ ਜਾ ਸਕੇ। 70 ਸਾਲਾ ਖਾਨ ਨੇ ਅੱਗੇ ਕਿਹਾ ਕਿ ਹੁਣ ਮੈਨੂੰ 100 ਫ਼ੀਸਦੀ ਯਕੀਨ ਹੈ ਕਿ ਸ਼ਹਿਬਾਜ਼ ਅਤੇ ਹੋਰ ਦੋ ਜਿਨ੍ਹਾਂ ਦਾ ਨਾਮ ਮੈਂ ਐੱਫ.ਆਈ.ਆਰ. ਵਿੱਚ ਲਿਆ ਸੀ, ਜੋ ਦਰਜ ਨਹੀਂ ਹੋ ਸਕਿਆ ਸੀ, ਨੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਹ ਇੱਕ ਸੰਪੂਰਨ ਸਾਜ਼ਿਸ਼ ਸੀ, ਕਿਉਂਕਿ ਤਿੰਨ ਸਿੱਖਿਅਤ ਨਿਸ਼ਾਨੇਬਾਜ਼ਾਂ ਨੂੰ ਮੇਰਾ ਕਤਲ ਕਰਨ ਲਈ ਭੇਜਿਆ ਗਿਆ ਸੀ। ਪਰ ਉਪਰ ਵਾਲੇ ਦੀ ਇੱਛਾ ਸੀ ਕਿ ਮੈਂ ਬਚ ਗਿਆ।


author

cherry

Content Editor

Related News