ਪਾਕਿਸਤਾਨ ਦੇ PM ਨੇ ਬਿਹਤਰੀਨ ਕੰਮ ਕਰਨ ਵਾਲੇ ਮੰਤਾਰਲਿਆਂ ਨੂੰ ਕੀਤਾ ''ਸਨਮਾਨਿਤ''
Friday, Feb 11, 2022 - 12:37 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਿਖਰ ਦੇ 10 ਸੰਘੀ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵੀਰਵਾਰ ਨੂੰ ਉਪਲਬਧੀ ਪੱਤਰ ਦੇ ਕੇ ਸਨਮਾਨਿਤ ਕੀਤਾ। ਅਜਿਹਾ ਪਹਿਲੀ ਵਾਰ ਹੈ ਜਦੋਂ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਉਪਲਬਧੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸਲਾਮਾਬਾਦ ਵਿੱਚ ਇੱਕ ਸਮਾਰੋਹ ਵਿੱਚ ਇਹ ਪ੍ਰਮਾਣ ਪੱਤਰ ਦਿੱਤੇ ਗਏ, ਜੋ ਪਿਛਲੇ ਸਾਲ ਪੀ.ਐਮ. ਦਫ਼ਤਰ ਦੇ ਨਾਲ ਹਰ ਇੱਕ ਮੰਤਰਾਲੇ ਦੁਆਰਾ ਸਾਈਨ ਕੀਤੇ ‘ਦੀ ਪਰਫਾਰਮੈਂਸ ਐਗਰੀਮੈਂਟ’ ਦੇ ਆਧਾਰ 'ਤੇ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਫਰਾਂਸ ’ਚ ‘ਵੈਕਸੀਨ ਪਾਸ’ ਖ਼ਿਲਾਫ਼ ਪ੍ਰਦਰਸ਼ਨ, ਰਾਜਧਾਨੀ ਪੈਰਿਸ ਨੂੰ ਘੇਰ ਰਹੇ ਟਰੱਕ ਡਰਾਈਵਰ
ਪੀ.ਐੱਮ. ਦਫਤਰ ਦੁਆਰਾ ਨਿਰਧਾਰਿਤ ਮਾਪਦੰਡਾਂ ਦੇ ਆਧਾਰ 'ਤੇ ਸੰਚਾਰ ਮੰਤਰਾਲੇ ਨੂੰ ਪਹਿਲਾ ਸਥਾਨ ਮਿਲਿਆ। ਇਸ ਦੇ ਬਾਅਦ ਯੋਜਨਾ ਮੰਤਰਾਲਾ ਅਤੇ ਗਰੀਬੀ ਖਾਤਮਾ ਵਿਭਾਗ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਦੀ ਅਗਵਾਈ ਕਰਨ ਵਾਲੇ ਮੰਤਰੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।ਇਮਰਾਨ ਨੇ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਮੰਤਰੀਆਂ ਲਈ ਨਿਰਧਾਰਤ ਟੀਚਿਆਂ ਨੂੰ ਪੂਰਾ ਕਰ ਕੇ ਆਪਣੀ ਯੋਗਤਾ ਸਾਬਤ ਕਰਨ ਦਾ ਇਕ ਵੱਡਾ ਮੌਕਾ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਮੰਤਰਾਲਿਆਂ ਨੂੰ ਇਸ ਤੋਂ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਮਿਲੇਗੀ। ਇਮਰਾਨ ਨੇ ਕਿਹਾ ਕਿ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਮੰਤਰਾਲਿਆਂ ਦੇ ਕਰਮਚਾਰੀਆਂ ਨੂੰ 'ਬੋਨਸ' ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਘਟੀ ਲੋਕਪ੍ਰਿਅਤਾ, ਕਰੀਬ 58 ਫੀਸਦੀ ਲੋਕਾਂ ਨੇ ਕੀਤਾ ਅਸਵੀਕਾਰ
ਉਨ੍ਹਾਂ ਨੇ ਕਿਹਾ ਕਿ ਮੰਤਰਾਲਿਆਂ ਦੁਆਰਾ 1,090 ਟੀਚੇ ਨਿਰਧਾਰਿਤ ਕੀਤੇ ਗਏ ਸਨ, ਜਿਹਨਾਂ ਵਿਚੋਂ 424 ਨੂੰ ਇਸ ਸਾਲ ਪੂਰਾ ਕੀਤਾ ਜਾਵੇਗਾ, ਜਿਸ ਵਿਚ ਸ਼ਾਸਨ ਨਾਲ ਸਬੰਧਤ 207 ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ 100 ਟੀਚੇ ਹਨ। ਇਸ ਦੌਰਾਨ ਵਿਰੋਧੀ ਦਲਾਂ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਜ਼ਿਆਦਾਤਰ ਮੰਤਰੀਆਂ ਅਤੇ ਸਲਾਹਕਾਰਾਂ 'ਤੇ ਅਵਿਸ਼ਵਾਸ਼ ਪ੍ਰਗਟ ਕੀਤਾ ਹੈ। 'ਪਾਕਿਸਤਾਨ ਪੀਪੁਲਸ ਪਾਰਟੀ' (ਪੀਪੀਪੀ) ਦੇ ਪ੍ਰਧਾਨ ਬਿਲਾਵੱਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਇਮਰਾਨ ਨੇ ਆਪਣੇ ਪਸੰਦੀਦਾ ਮੰਤਰਿਆਂ ਨੂੰ ਸਨਮਾਨਿਤ ਕੀਤਾ ਅਤੇ ਸੰਘੀ ਕੈਬਨਿਟ ਦੇ ਬਾਕੀ ਮੈਂਬਰਾਂ 'ਤੇ ''ਅਵਿਸ਼ਵਾਸ'' ਪ੍ਰਗਟ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਲੁਪਤ ਹੋਣ ਵਾਲੀ ਸੂਚੀ 'ਚ ਦਰਜ ਹੋਏ 'ਕੋਆਲਾ'
ਪੀਪੀਪੀ ਦੇ ਚੇਅਰਮੈਨ ਸ਼ੇਰੀ ਰਹਿਮਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਦਾ ਤਿੰਨ ਸਾਲ ਦਾ ਪ੍ਰਦਰਸ਼ਨ ਕੁਪ੍ਰਬੰਧਨ, ਭ੍ਰਿਸ਼ਟਾਚਾਰ ਅਤੇ ਅਸਫਲਤਾਵਾਂ ਨਾਲ ਭਰਪੂਰ ਹੈ। ਹਰ ਮੰਤਰਾਲੇ ਵਿਚ ਵਿੱਤੀ ਵਿਚ ਸੰਕਟ ਦੀ ਸਥਿਤੀ ਹੈ। ਵਿਸ਼ਲੇਸ਼ਕ ਨਾਸਿਰ ਬੇਗ ਨੇ ਨਿਊਜ਼ ਚੈਨਲ 'ਹਮ' ਨੂੰ ਦੱਸਿਆ ਕਿ ਇਮਰਾਨ ਨੂੰ ਬਾਕੀ ਮੰਤਰੀਆਂ ਨੂੰ ''ਖਰਾਬ ਪ੍ਰਦਰਸ਼ਨ'' ਦੇ ਪ੍ਰਮਾਣ ਪੱਤਰ ਵੀ ਦੇਣੇ ਚਾਹੀਦੇ ਸਨ।