ਮੋਦੀ ਦੇ ਸੁਆਗਤ 'ਚ 'ਬੁਰਜ ਖਲੀਫਾ' ਇਮਾਰਤ ਤਿਰੰਗੇ ਦੀ ਰੌਸ਼ਨੀ 'ਚ ਜਗਮਗਾਈ

02/10/2018 5:30:01 PM

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਕਰਨ ਲਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਭਾਰਤੀ ਝੰਡੇ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਰੌਸ਼ਨ ਕੀਤਾ ਹੈ। ਯੂ. ਏ. ਈ ਸਰਕਾਰ ਨੇ ਪੀ. ਐੱਮ. ਮੋਦੀ ਦੇ ਦੁਬਈ ਪਹੁੰਚਣ ਤੋਂ ਪਹਿਲੇ ਸ਼ਾਮ ਨੂੰ ਹੀ ਸੁਆਗਤ 'ਚ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਨੂੰ ਤਿਰੰਗੇ ਝੰਡੇ ਨਾਲ ਸਜਾਇਆ ਹੈ, ਜਿਸ ਵਿਚ ਆਬੂ ਧਾਬੀ ਦੀ ਨੈਸ਼ਨਲ ਆਇਲ ਕੰਪਨੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਿਕਚਰ ਫਰੇਮ ਨੂੰ ਤਿਰੰਗੇ ਝੰਡੇ ਅਤੇ ਰੌਸ਼ਨੀ ਨਾਲ ਸਜਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ 68ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਬੁਰਜ ਖਲੀਫਾ ਦਾ ਵੱਖਰਾ ਹੀ ਅੰਦਾਜ਼ ਦਿੱਸਿਆ ਸੀ, ਜਦੋਂ ਸਭ ਤੋਂ ਉੱਚੀ ਇਮਾਰਤ ਨੂੰ ਤਿਰੰਗੇ ਦੇ ਰੰਗਾਂ 'ਚ ਰੰਗ ਦਿੱਤਾ ਸੀ।

PunjabKesari
ਮੋਦੀ ਸ਼ਨੀਵਾਰ ਦੀ ਸ਼ਾਮ ਯਾਨੀ ਕਿ ਅੱਜ ਹੀ ਯੂ. ਏ. ਈ ਪਹੁੰਚਣਗੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੋਵੇਗੀ। ਦੋਵੇਂ ਨੇਤਾ ਦਰਮਿਆਨ ਦੋ-ਪੱਖੀ ਮੁਲਾਕਾਤ ਹੋਵੇਗੀ, ਜਿਸ ਵਿਚ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖਤ ਹੋਣਗੇ।
ਐਤਵਾਰ ਨੂੰ ਮੋਦੀ ਯੂ. ਏ. ਈ. ਦੇ ਪੀ. ਐੱਮ  ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨਾਲ ਮੁਲਾਕਾਤ ਕਰਨਗੇ। ਮੋਦੀ ਦੁਬਈ 'ਚ ਵਰਲਡ ਗਵਰਨਮੈਂਟ ਸੰਮੇਲਨ ਨੂੰ ਸੰਬੋਧਨ ਕਰਨਗੇ। ਦੱਸਣਯੋਗ ਹੈ ਕਿ ਮੋਦੀ 4 ਦਿਨੀਂ ਅਰਬ ਦੇਸ਼ਾਂ ਦੇ ਦੌਰੇ 'ਤੇ ਹਨ। ਸ਼ੁੱਕਰਵਾਰ ਨੂੰ ਮੋਦੀ ਜੌਰਡਨ ਪੁਹੰਚੇ ਅਤੇ ਅੱਜ ਉਹ ਫਲਸਤੀਨ 'ਚ ਹਨ ਅਤੇ ਅੱਜ ਸ਼ਾਮ ਹੀ ਯੂ. ਏ. ਈ. ਜਾਣਗੇ।


Related News