ਪ੍ਰਧਾਨ ਮੰਤਰੀ ਮੋਦੀ ਪਹੁੰਚੇ ਜਾਪਾਨ, ਹੀਰੋਸ਼ਿਮਾ ''ਚ PM ਫੁਮੀਓ ਕਿਸ਼ਿਦਾ ਨਾਲ ਕੀਤੀ ਮੁਲਾਕਾਤ
Saturday, May 20, 2023 - 05:52 AM (IST)

ਇੰਟਰਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਵੱਲੋਂ ਵਪਾਰ, ਅਰਥਵਿਵਸਥਾ ਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਭਾਰਤ ਤੇ ਜਾਪਾਨ ਦੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ।
PM @narendramodi met PM @kishida230 in Hiroshima. Both leaders discussed ways to enhance India-Japan friendship across different sectors including trade, economy and culture. pic.twitter.com/FaYWYtm0Tl
— PMO India (@PMOIndia) May 19, 2023
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਨੂੰ ਜੀ-7 ਦੀ ਸਫ਼ਲਤਾਪੂਰਵਕ ਪ੍ਰਧਾਨਗੀ ਲਈ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਇਸ ਲਈ ਭਾਰਤ ਨੂੰ ਸੱਦਾ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਕਿਹਾ ਕਿ ਉਨ੍ਹਾਂ ਦੀ ਭਾਰਤ ਫੇਰੀ ਯਾਦਗਾਰੀ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਆਨੰਦਦਾਇਕ ਪਲ ਹੈ ਕਿ ਮੇਰੇ ਵੱਲੋਂ ਦਿੱਤਾ ਗਿਆ ਬੋਧੀ ਰੁੱਖ ਕਿਸ਼ਿਦਾ ਵੱਲੋਂ ਹਿਰੋਸ਼ਿਮਾ ਵਿਚ ਉਗਾਇਆ ਜਾ ਰਿਹਾ ਹੈ। ਉਨ੍ਹਾਂ ਆਸ ਜਤਾਈ ਕਿ ਇਸ ਰੁੱਖ ਦੇ ਵਧਣ ਨਾਲ ਭਾਰਤ-ਜਪਾਨ ਦੇ ਰਿਸ਼ਤੇ ਵੀ ਮਜ਼ਬੂਤ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਚੀਨ ਵੱਲੋਂ ਸ਼੍ਰੀਨਗਰ 'ਚ ਹੋਣ ਵਾਲੀ ਜੀ-20 ਮੀਟਿੰਗ ਦੇ ਬਾਈਕਾਟ ਦਾ ਐਲਾਨ, ਜੰਮੂ-ਕਸ਼ਮੀਰ ਨੂੰ ਦੱਸਿਆ 'ਵਿਵਾਦਤ ਖੇਤਰ'
"I congratulate you on the successful presidency of G7. I also want to thank you for inviting India to the G7 Summit. Your (PM Kishida) visit to India was a memorable one. It is a delightful moment for me as the Bodhi tree I gifted you has been planted by you in Hiroshima, I… pic.twitter.com/JiX0FYnpwx
— ANI (@ANI) May 19, 2023
ਇਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਪਾਨ ਵਿਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੀ ਘੁੰਡ ਚੁਕਾਈ ਵੀ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।