ਐੱਸ.ਸੀ.ਓ ਸੰਮੇਲਨ ''ਚ ਭਾਗ ਲੈਣ ਤੋਂ ਪਹਿਲਾਂ ਮੋਦੀ ਨੇ ਕੀਤੀ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ
Friday, Jun 09, 2017 - 03:04 PM (IST)
ਅਸਤਾਨਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਤਾਨਾ 'ਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ) ਸੰਮੇਲਨ ਤੋਂ ਪਹਿਲਾਂ ਸ਼ੁੱਕਰਵਾਰ (9 ਜੂਨ) ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸ਼ਾਂ ਵਿਚਕਾਰ ਚੀਨ-ਪਾਕਿ ਆਰਥਿਕ ਗਲਿਆਰੇ ਅਤੇ ਪਰਮਾਣੂੰ ਸਪਲਾਇਰ ਗਰੁੱਪ (ਐੱਨ.ਐੱਸ.ਜੀ) 'ਚ ਭਾਰਤ ਦੀ ਮੈਂਬਰਸਿਪ ਦੇ ਮੁੱਦੇ 'ਤੇ ਵੱਧਦੇ ਮੱਤਭੇਦਾਂ ਦੌਰਾਨ ਹੋਈ ਇਸ ਮੁਲਾਕਾਤ ਨੂੰ ਸੰਬੰਧ ਸੁਧਾਰਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ 'ਚ ਹੋਈ ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਕਿ ਭਾਰਤ ਵੱਲੋਂ ਬੈਲਟ ਐਂਡ ਰੋਡ ਫਾਰਮ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਭਾਰਤ-ਚੀਨ ਬੈਠਕ ਹੈ। ਪਿਛਲੇ ਸਾਲ ਬੀਜਿੰਗ 'ਚ ਹੋਏ ਬੈਲਟ ਐਂਡ ਰੋਡ ਫਾਰਮ ਦਾ ਭਾਰਤ ਨੇ ਬਾਈਕਾਟ ਕੀਤਾ ਸੀ। ਇਸ ਦੌਰਾਨ ਵਿਸ਼ਵ ਦੇ 29 ਨੇਤਾਵਾਂ ਨੇ ਹਿੱਸਾ ਲਿਆ ਸੀ। ਬੈਲਟ ਐਂਡ ਰੋਲ ਫਾਰਮ ਪਹਿਲ ਦੇ ਤਹਿਤ ਬਣਨ ਵਾਲੇ 50 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿ ਆਰਥਿਕ ਗਲਿਆਰੇ ਨਾਲ ਜੁੜੀਆਂ ਚਿੰਤਾਵਾਂ ਨੂੰ ਕੇਂਦਰਰਿਤ ਕਰਨ ਲਈ ਭਾਰਤ ਇਸ ਸੰਮੇਲਨ 'ਚ ਨਹੀਂ ਗਿਆ ਸੀ। ਇਹ ਗਲਿਆਰਾ ਪਾਕਿਸਤਾਨ ਦੇ ਅਧਿਕਾਰ ਵਾਲੇ ਕਸ਼ਮੀਰ 'ਚ ਗਿਲਗਿਤ ਅਤੇ ਬਾਲਟਿਸਤਾਨ ਤੋਂ ਹੋ ਕੇ ਗੁਜ਼ਰਦਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਅਸਤਾਨਾ 'ਚ ਐੱਸ.ਸੀ.ਓ ਦੇ ਸਾਲਾਨਾ ਸ਼ਿਖਰ ਸੰਮੇਲਨ 'ਚ ਭਾਗ ਲੈਣ ਪਹੁੰਚੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਤਾਨਾ 'ਚ ਐੱਸ.ਸੀ.ਓ ਸੰਮੇਲਨ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਾਕਾਤ ਕੀਤੀ।''
