ਜੀ-7 ਸੰਮੇਲਨ ''ਚ ਸ਼ਾਮਲ ਹੋਣ ਲਈ ਮੋਦੀ ਫਰਾਂਸ ਰਵਾਨਾ

08/25/2019 1:28:48 PM

ਮਨਾਮਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਬਿਆਰਿਤਜ 'ਚ ਆਯੋਜਨ ਹੋਣ ਵਾਲੇ ਜੀ-7 ਸੰਮੇਲਨ 'ਚ ਸ਼ਾਮਲ ਹੋਣ ਲਈ ਐਤਵਾਰ ਨੂੰ ਬਹਿਰੀਨ ਤੋਂ ਰਵਾਨਾ ਹੋ ਗਏ। ਸੰਮੇਲਨ 'ਚ ਉਹ ਵਾਤਾਵਰਣ ਦੇ ਵਿਸ਼ਵਭਰ ਦੇ ਖਾਸ ਮੁੱਦਿਆਂ, ਜਲਵਾਯੂ ਅਤੇ ਡਿਜੀਟਲ ਬਦਲਾਅ 'ਤੇ ਬੋਲਣ ਦੇ ਨਾਲ-ਨਾਲ ਵਿਸ਼ਵ ਭਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਮੋਦੀ ਤਿੰਨ ਦੇਸ਼ਾਂ ਫਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀ ਯਾਤਰਾ 'ਤੇ ਗਏ ਹਨ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੀ ਰਾਜਧਾਨੀ ਮਨਾਮਾ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ 200 ਸਾਲ ਪੁਰਾਣੇ ਮੰਦਰ ਦੇ ਪੁਨਰ ਗਠਨ ਲਈ 42 ਲੱਖ ਡਾਲਰ ਦੀ ਯੋਜਨਾ ਦਾ ਸ਼ਨੀਵਾਰ ਨੂੰ ਸ਼ੁੱਭ ਆਰੰਭ ਕੀਤਾ। ਮਨਾਮਾ 'ਚ ਸ਼੍ਰੀਨਾਥ ਜੀ (ਸ਼੍ਰੀ ਕ੍ਰਿਸ਼ਨ ਜੀ) ਦੇ ਮੰਦਰ ਦਾ ਪੁਨਰ ਗਠਨ ਕਾਰਜ ਇਸ ਸਾਲ ਸ਼ੁਰੂ ਕੀਤਾ ਜਾਵੇਗਾ। ਮੋਦੀ ਬਹਿਰੀਨ ਜਾਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਮੋਦੀ ਜੀ ਨੂੰ ਇੱਥੇ ਖਾਸ ਸਨਮਾਨ ਨਾਲ ਨਵਾਜਿਆ ਗਿਆ।

ਫਰਾਂਸ ਦੇ ਬਿਆਰਿਤਜ ਜਾਣ ਲਈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਹਾਜ਼ 'ਚ ਸਵਾਰ ਹੋ ਰਹੇ ਸਨ ਤਾਂ ਬਹਿਰੀਨ ਦੇ ਉਪ ਪ੍ਰਧਾਨ ਮੰਤਰੀ ਮੁਹੰਮਦ ਨੇ ਉਨ੍ਹਾਂ ਨੂੰ ਸਨਮਾਨ ਨਾਲ ਵਿਦਾਈ ਦਿੱਤੀ।


Related News