PM ਮੋਦੀ ਨਾਈਜੀਰੀਆ ਤੋਂ ਬਾਅਦ ਬ੍ਰਾਜ਼ੀਲ ਲਈ ਰਵਾਨਾ, ਜੀ-20 ਸਿਖਰ ਸੰਮੇਲਨ ''ਚ ਕਰਨਗੇ ਸ਼ਿਰਕਤ

Monday, Nov 18, 2024 - 01:08 AM (IST)

PM ਮੋਦੀ ਨਾਈਜੀਰੀਆ ਤੋਂ ਬਾਅਦ ਬ੍ਰਾਜ਼ੀਲ ਲਈ ਰਵਾਨਾ, ਜੀ-20 ਸਿਖਰ ਸੰਮੇਲਨ ''ਚ ਕਰਨਗੇ ਸ਼ਿਰਕਤ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਨਾਈਜੀਰੀਆ ਦੀ ਆਪਣੀ ਪਹਿਲੀ ਯਾਤਰਾ ਪੂਰੀ ਕਰਨ ਤੋਂ ਬਾਅਦ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਾਜ਼ੀਲ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ 17 ਸਾਲਾਂ ਦੇ ਵਕਫ਼ੇ ਤੋਂ ਬਾਅਦ ਪੱਛਮੀ ਅਫ਼ਰੀਕੀ ਦੇਸ਼ ਦੇ ਆਪਣੇ ਪਹਿਲੇ ਦੌਰੇ 'ਤੇ ਐਤਵਾਰ ਸਵੇਰੇ ਨਾਈਜੀਰੀਆ ਦੀ ਰਾਜਧਾਨੀ ਪਹੁੰਚੇ। ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਪੀਐੱਮ ਮੋਦੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਉਹ ਲਾਭਕਾਰੀ ਦੌਰੇ ਲਈ ਨਾਈਜੀਰੀਆ ਦਾ ਧੰਨਵਾਦ ਕਰਦੇ ਹਨ। ਇਹ ਭਾਰਤ-ਨਾਈਜੀਰੀਆ ਦੋਸਤੀ ਨੂੰ ਮਜ਼ਬੂਤੀ ਅਤੇ ਉਤਸ਼ਾਹ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਜ਼ੀਲ 'ਚ ਇਹ ਹੋਵੇਗਾ ਸ਼ਡਿਊਲ (ਭਾਰਤੀ ਸਮੇਂ ਮੁਤਾਬਕ)

ਸੋਮਵਾਰ ਸਵੇਰੇ 5:20 ਵਜੇ : ਪ੍ਰਧਾਨ ਮੰਤਰੀ ਮੋਦੀ ਗੈਲੀਓ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ
ਸਵੇਰੇ 5:50 ਵਜੇ : ਹੋਟਲ ਨੈਸੀਓਨਲ ਰੀਓ ਡੀ ਜਨੇਰੀਓ ਵਿਖੇ ਪਹੁੰਚਣਗੇ
ਸ਼ਾਮ 6:30-7:00 ਵਜੇ : ਭੁੱਖ ਅਤੇ ਗਰੀਬੀ ਵਿਰੁੱਧ ਗਲੋਬਲ ਗੱਠਜੋੜ ਦੀ ਸ਼ੁਰੂਆਤ
ਸ਼ਾਮ 7 ਵਜੇ-9:30 ਵਜੇ : ਭੁੱਖ ਅਤੇ ਗਰੀਬੀ ਵਿਰੁੱਧ ਲੜਾਈ (ਪਹਿਲਾ ਸੈਸ਼ਨ)
9:30-10:30 ਵਜੇ : ਦੁਪਹਿਰ ਦਾ ਖਾਣਾ
10:45-11:55 pm : ਗਲੋਬਲ ਗਵਰਨੈਂਸ ਦੀਆਂ ਸੰਸਥਾਵਾਂ ਦਾ ਸੁਧਾਰ (ਦੂਜਾ ਸੈਸ਼ਨ)
12:00am-1:55am : ਦੁਵੱਲੀ ਮੀਟਿੰਗਾਂ
2am-2:30am : ਗਲੋਬਲ ਗਵਰਨੈਂਸ ਦੇ ਸੁਧਾਰ ਕਰਨ ਵਾਲੀਆਂ ਸੰਸਥਾਵਾਂ (ਦੂਜਾ ਸੈਸ਼ਨ)
ਸਵੇਰੇ 3 ਵਜੇ-3:25 ਵਜੇ (ਸਥਾਨਕ ਸਮਾਂ) : ਦੁਵੱਲੀ ਮੀਟਿੰਗ

ਇਹ ਵੀ ਪੜ੍ਹੋ : ਬਦਰੀਨਾਥ ਧਾਮ ਦੇ ਕਿਵਾੜ ਸ਼ੀਤਕਾਲ ਲਈ ਹੋਏ ਬੰਦ, ਚਾਰਧਾਮ ਯਾਤਰਾ ਹੋਈ ਸਮਾਪਤ

ਵਿਦੇਸ਼ ਮੰਤਰਾਲੇ ਨੇ ਟਵਿੱਟਰ 'ਤੇ ਇਕ ਪੋਸਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਅਬੂਜਾ ਵਿਚ ਆਪਣੀ ਯਾਤਰਾ ਦੀ ਸਮਾਪਤੀ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਨਾਈਜੀਰੀਆ ਦੇ ਰਾਸ਼ਟਰੀ ਪੁਰਸਕਾਰ, ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ (ਜੀ. ਸੀ. ਓ. ਐੱਨ.) ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਦੂਜੇ ਵਿਦੇਸ਼ੀ ਵਿਅਕਤੀ ਬਣ ਗਏ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਤਿਨੁਬੂ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਨਾਈਜੀਰੀਆ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਉੱਚ ਤਰਜੀਹ ਦਿੰਦਾ ਹੈ ਅਤੇ ਰੱਖਿਆ, ਊਰਜਾ ਅਤੇ ਵਪਾਰ ਸਮੇਤ ਕਈ ਖੇਤਰਾਂ ਵਿਚ ਸਬੰਧਾਂ ਨੂੰ ਹੁਲਾਰਾ ਦੇਣ ਲਈ ਕੰਮ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 60,000 ਦੀ ਗਿਣਤੀ ਵਾਲੇ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਭਾਰਤ-ਨਾਈਜੀਰੀਆ ਸਬੰਧਾਂ ਦਾ ਮੁੱਖ ਥੰਮ੍ਹ ਦੱਸਿਆ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਟਿਨੁਬੂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਪਿਛਲੇ ਮਹੀਨੇ ਹੜ੍ਹਾਂ ਤੋਂ ਪ੍ਰਭਾਵਿਤ ਨਾਈਜੀਰੀਅਨਾਂ ਲਈ 20 ਟਨ ਰਾਹਤ ਸਮੱਗਰੀ ਭੇਜ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News