PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ
Saturday, Feb 27, 2021 - 12:11 PM (IST)
 
            
            ਵਾਸ਼ਿੰਗਟਨ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਹਫ਼ਤੇ ਸਾਲਾਨਾ ਅੰਤਰਰਾਸ਼ਟਰੀ ਊਰਜਾ ਸੰਮੇਲਨ ਵਿਚ ‘ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ’ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ‘ਸੇਰਾਵੀਕ ਕਾਨਫਰੰਸ-2021’ ਨੂੰ ਸੰਬੋਧਿਤ ਕਰਨਗੇ। ਇਹ ਸੰਮੇਲਨ ਡਿਜੀਟਲ ਤਰੀਕੇ ਨਾਲ 1 ਤੋਂ 5 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਦੇ ਆਯੋਜਕ ‘ਆਈ.ਐਚ.ਐਸ. ਮਾਰਕਿਟ’ ਨੇ ਇਹ ਜਾਣਕਾਰੀ ਦਿੱਤੀ।
ਇਸ ਸੰਮੇਲਨ ਦੇ ਨਾਮੀ ਬੁਲਾਰਿਆਂ ਵਿਚ ਵਾਤਾਵਰਣ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੋਨ ਕੇਰੀ, ‘ਬਿਲ ਐਂਡ ਮੇਲਿੰਡਾ ਗੇਟਸ ਫਾਊਡੇਸ਼ਨ’ ਦੇ ਸਹਿ ਪ੍ਰਧਾਨ ਅਤੇ ‘ਬਰੇੇਕਥਰੂ ਐਨਰਜੀ ਬਿਲ ਗੇਟਸ’ ਦੇ ਸੰਸਥਾਪਕ ਅਤੇ ਸਾਊਦੀ ਅਰਾਮਕੋ ਦੇ ਪ੍ਰਧਾਨ ਅਤੇ ਸੀ.ਈ.ਓ. ਅਮਰੀਨ ਨਾਸੇਰ ਹੋਣਗੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ
‘ਆਈ.ਐਚ.ਐਸ. ਮਾਰਕਿਟ’ ਦੇ ਉਪ-ਪ੍ਰਧਾਨ ਅਤੇ ਕਾਨਫਰੰਸ ਦੇ ਪ੍ਰਧਾਨ ਡੇਨੀਅਲ ਯੇਰਗਿਨ ਨੇ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਭੂਮਿਕਾ ’ਤੇ ਦ੍ਰਿਸ਼ਟੀਕੋਣ ਜਾਣਨ ਲਈ ਉਤਸੁਕ ਹਾਂ। ਦੇਸ਼ ਦੀ ਅਤੇ ਪੂਰੀ ਦੁਨੀਆ ਦੀ ਭਵਿੱਖ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਭਾਰਤ ਦੀ ਅਗਵਾਈ ਦਾ ਵਿਸਤਾਰ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਨੂੰ ‘ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ।’
ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ, ਗਰੀਬੀ ਘਟਾਉਣਾ ਅਤੇ ਨਵੇਂ ਊਰਜਾ ਭਵਿੱਖ ਦੇ ਪੱਥ ’ਤੇ ਅੱਗੇ ਵੱਧਦੇ ਹੋਏ ਭਾਰਤ ਗਲੋਬਲ ਊਰਜਾ ਅਤੇ ਵਾਤਾਵਰਣ ਦੇ ਇਕ ਕੇਂਦਰ ਦੇ ਤੌਰ ’ਤੇ ਉਭਰਿਆ ਹੈ ਅਤੇ ਗਲੋਬਲ ਊਰਜਾ ਪਹੁੰਚ ਯਕੀਨੀ ਕਰਦੇ ਹੋਏ ਚੰਗੇ ਭਵਿੱਖ ਲਈ ਜਲਵਾਯੂ ਤਬਦੀਲੀ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਉਸ ਦੀ ਅਗਵਾਈ ਜ਼ਰੂਰੀ ਹੈ। ਸਾਲਾਨਾ ਅੰਤਰਰਾਸ਼ਟਰੀ ਸੰਮੇਲਨ ਵਿਚ ਊਰਜਾ ਉਦਯੋਗ ਦੇ ਪ੍ਰਤੀਨਿਧੀ, ਮਾਹਰ, ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ, ਤਕਨਾਲੋਜੀ, ਆਰਥਿਕ ਅਤੇ ਉਦਯੋਗ ਖੇਤਰ ਨਾਲ ਜੁੜੇ ਲੋਕ ਅਤੇ ਊਰਜਾ ਤਕਨਾਲੋਜੀ ਦੇ ਨਵੀਨਤਕਾਰੀ ਹਿੱਸਾ ਲੈਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            