PM ਮੋਦੀ ਨੇ ਗਨੀ ਨੂੰ ਮੁੜ ਰਾਸ਼ਟਰਪਤੀ ਬਣਨ ''ਤੇ ਦਿੱਤੀ ਵਧਾਈ

Tuesday, Dec 24, 2019 - 06:23 PM (IST)

PM ਮੋਦੀ ਨੇ ਗਨੀ ਨੂੰ ਮੁੜ ਰਾਸ਼ਟਰਪਤੀ ਬਣਨ ''ਤੇ ਦਿੱਤੀ ਵਧਾਈ

ਕਾਬੁਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੜ ਪੰਜ ਸਾਲਾਂ ਲਈ ਅਫਗਾਨਿਸਤਾਨ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਅਸ਼ਰਫ ਗਨੀ ਨੂੰ ਵਧਾਈ ਦਿੱਤੀ ਹੈ। ਨਾਲ ਹੀ ਉਹਨਾਂ ਨੂੰ ਜੰਗ ਪ੍ਰਭਾਵਿਤ ਦੇਸ਼ ਵਿਚ ਅਫਗਾਨ, ਅਫਗਾਨ-ਨੀਤ ਤੇ ਸ਼ਾਂਤੀ ਪ੍ਰਕਿਰਿਆ ਦੇ ਲਈ ਭਾਰਤ ਦੇ ਸਮਰਥਨ ਦਾ ਭਰੋਸਾ ਦਿਵਾਇਆ।

ਅਫਗਾਨ ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਰਾਸ਼ਟਰਪਤੀ ਗਨੀ ਨੇ 28 ਸਤੰਬਰ ਦੀ ਚੋਣ ਵਿਚ ਧੋਖਾਧੜੀ ਦੇ ਦੋਸ਼ਾਂ ਦੇ ਵਿਚਾਲੇ 50.64 ਫੀਸਦੀ ਵੋਟਾਂ ਹਾਸਲ ਕੀਤੀਆਂ। ਗਨੀ ਨੇ ਮੰਗਲਵਾਰ ਨੂੰ ਲੜੀਵਾਰ ਟਵੀਟਾਂ ਵਿਚ ਕਿਹਾ ਕਿ ਮੇਰੇ ਪਿਆਰੇ ਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂਆਤੀ ਨਤੀਜਿਆਂ ਵਿਚ ਜਿੱਤਣ ਤੇ ਸਫਲਤਾਪੂਰਵਕ ਹੋਈ ਰਾਸ਼ਟਰਪਤੀ ਚੋਣ ਲਈ ਅਫਗਾਨਿਸਤਾਨ ਦੇ ਲੋਕਾਂ ਨੂੰ ਵਧਾਈ ਦੇਣ ਲਈ ਅੱਜ ਦੁਪਹਿਰੇ ਫੋਨ ਕੀਤਾ। ਗਨੀ ਨੇ ਕਿਹਾ ਕਿ ਉਹਨਾਂ ਕਿਹਾ ਕਿ ਭਾਰਤ ਇਕ ਮਿੱਤਰ, ਇਕ ਗੁਆਂਢੀ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਫਗਾਨਿਸਤਾਨ ਦੇ ਲੋਕਤੰਤਰੀ ਸ਼ਾਸਨ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ। ਅਸੀਂ ਅੱਤਵਾਦ ਦੇ ਖਿਲਾਫ ਲੜਾਈ ਵਿਚ ਵੀ ਅਫਗਾਨਿਸਤਾਨ ਦੇ ਨਾਲ ਹਾਂ। ਮਈ ਵਿਚ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ 'ਤੇ ਰਾਸ਼ਟਰਪਤੀ ਗਨੀ ਨੇ ਉਹਨਾਂ ਨੂੰ ਵਧਾਈ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਇਲ ਲੋਕਤੰਤਰੀ, ਸਥਿਰ ਤੇ ਵਿਕਸਿਤ ਅਫਗਾਨਿਸਤਾਨ ਦੇ ਪ੍ਰਤੀ ਵਚਨਬੱਧ ਹੈ।

ਗਨੀ ਨੇ ਕਿਹਾ ਕਿ ਸ਼੍ਰੀਮਾਨ ਮੋਦੀ ਨੇ ਕਿਹਾ ਕਿ ਭਾਰਤ ਤੁਹਾਡਾ ਦੂਜਾ ਘਰ ਹੈ ਤੇ ਯਾਤਰਾ ਦਾ ਰਸਮੀ ਸੱਦਾ ਦਿੱਤਾ। ਅਸੀਂ ਇਸ ਯਾਤਰਾ ਦੌਰਾਨ ਵੱਖ-ਵੱਖ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਾਂਗੇ। ਮੈਂ ਸੱਦੇ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ ਤੇ ਸਹੀ ਸਮੇਂ 'ਤੇ ਭਾਰਤ ਦੀ ਯਾਤਰਾ ਕਰਾਂਗਾ।


author

Baljit Singh

Content Editor

Related News