BRICS ਸੰਮੇਲਨ ''ਚ PM ਮੋਦੀ ਹੋਣਗੇ ਸਭ ਤੋਂ ਵੱਡੇ ਨੇਤਾ!

Sunday, Jul 06, 2025 - 04:59 PM (IST)

BRICS ਸੰਮੇਲਨ ''ਚ PM ਮੋਦੀ ਹੋਣਗੇ ਸਭ ਤੋਂ ਵੱਡੇ ਨੇਤਾ!

ਬ੍ਰਾਸੀਲੀਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਬ੍ਰਾਜ਼ੀਲ ਪਹੁੰਚ ਚੁੱਕੇ ਹਨ। ਬ੍ਰਿਕਸ ਸੰਮੇਲਨ 2025 ਭਾਰਤ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਖ਼ਾਸ ਕਰਕੇ ਇਸ ਵਾਰ ਰੂਸ ਅਤੇ ਚੀਨ ਦੇ ਚੋਟੀ ਦੇ ਆਗੂਆਂ ਦੀ ਗੈਰਹਾਜ਼ਰੀ ਕਾਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਇਸ ਸਮੇਂ ਆਪਣੇ ਸਭ ਤੋਂ ਲੰਬੇ ਵਿਦੇਸ਼ੀ ਦੌਰੇ 'ਤੇ ਹਨ, ਬ੍ਰਾਜ਼ੀਲ ਵਿਖੇ ਹੋ ਰਹੇ ਬ੍ਰਿਕਸ ਸੰਮੇਲਨ ਵਿੱਚ ਭਾਰਤ ਦੀ ਅਗਵਾਈ ਕਰਨਗੇ। 

ਇਸ ਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਯੁੱਧ ਅਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਕਰਕੇ ਵਰਚੁਅਲੀ ਸ਼ਾਮਲ ਹੋਣਗੇ, ਜਦਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਘਰੇਲੂ ਚੁਣੌਤੀਆਂ ਕਾਰਨ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਦੀ ਥਾਂ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਹਿੱਸਾ ਲੈ ਰਹੇ ਹਨ। ਇਸ ਸਥਿਤੀ ਵਿੱਚ ਪ੍ਰਧਾਨ ਮੰਤਰੀ ਮੋਦੀ ਸੰਮੇਲਨ ਵਿੱਚ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਆਗੂ ਵਜੋਂ ਉਭਰ ਕੇ ਸਾਹਮਣੇ ਆਉਣਗੇ। ਮੋਦੀ ਨੂੰ ਮੁੱਖ ਮੰਚ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਨੂੰ ਆਪਣੀ ਆਵਾਜ਼ ਅਤੇ ਰੂਖ ਹੋਰ ਮਜ਼ਬੂਤੀ ਨਾਲ ਪੇਸ਼ ਕਰਨ ਦਾ ਮੌਕਾ ਮਿਲੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਇਸ ਦੇਸ਼ ਨੇ visa rules ਕੀਤੇ ਸੌਖੇ 

ਰੂਸ ਅਤੇ ਚੀਨ ਦੀ ਗੈਰਹਾਜ਼ਰੀ ਨਾਲ ਭਾਰਤ ਦੀ ਰਣਨੀਤਕ ਮਹੱਤਤਾ ਵਧੇਗੀ ਅਤੇ ਸੰਮੇਲਨ ਦੀਆਂ ਮੁੱਖ ਚਰਚਾਵਾਂ 'ਤੇ ਭਾਰਤ ਦਾ ਪ੍ਰਭਾਵ ਹੋ ਸਕਦਾ ਹੈ। ਇਸਦੇ ਇਲਾਵਾ ਮੋਦੀ ਦੁਵੱਲੀ ਗੱਲਬਾਤਾਂ ਰਾਹੀਂ ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਨਾਲ ਸਬੰਧ ਹੋਰ ਮਜ਼ਬੂਤ ਕਰਨਗੇ। ਭਾਰਤ ਲਈ ਇਹ ਮੌਕਾ ਹੈ ਕਿ ਉਹ ਵਪਾਰ, ਰੱਖਿਆ ਅਤੇ ਆਰਥਿਕ ਸਹਿਯੋਗ ਵਰਗੇ ਮੁੱਦਿਆਂ 'ਤੇ ਆਪਣੀ ਗੱਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਰੱਖੇ। ਅਗਲਾ ਬ੍ਰਿਕਸ ਸੰਮੇਲਨ ਭਾਰਤ ਵਿੱਚ ਹੋਣਾ ਹੈ, ਜਿਸ ਨਾਲ ਭਾਰਤ ਦੀ ਭੂਮਿਕਾ ਅਤੇ ਮਹੱਤਤਾ ਹੋਰ ਵਧੇਗੀ। ਸਾਰਥਕ ਕੂਟਨੀਤਕ ਅਤੇ ਰੂਸ-ਚੀਨ ਦੀ ਗੈਰ ਮੌਜੂਦਗੀ ਕਾਰਨ ਭਾਰਤ ਲਈ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਮਜ਼ਬੂਤ ਕਰਨ ਦਾ ਸੁਨਿਹਰੀ ਮੌਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News