PM ਮੋਦੀ ਪੁੱਜੇ ਆਸਟ੍ਰੀਆ, 1983 'ਚ ਇੰਦਰਾ ਗਾਂਧੀ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ

Wednesday, Jul 10, 2024 - 03:17 AM (IST)

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਮੰਗਲਵਾਰ ਨੂੰ ਆਸਟ੍ਰੀਆ ਪੁੱਜੇ। ਦੱਸਣਯੋਗ ਹੈ ਕਿ 41 ਸਾਲਾਂ ਵਿਚ ਇਹ ਪਹਿਲੀ ਵਾਰ ਹੈ, ਜਦੋਂ ਕੋਈ ਭਾਰਤੀ ਪ੍ਰਧਾਨ ਮੰਤਰੀ ਆਸਟ੍ਰੀਆ ਦਾ ਦੌਰਾ ਕਰ ਰਿਹਾ ਹੈ। 1983 ਵਿਚ ਇੰਦਰਾ ਗਾਂਧੀ ਇਸ ਦੇਸ਼ ਦਾ ਦੌਰਾ ਕਰਨ ਵਾਲੀ ਆਖਰੀ ਪ੍ਰਧਾਨ ਮੰਤਰੀ ਸੀ।

ਆਪਣੀ ਯਾਤਰਾ ਦੌਰਾਨ ਮੋਦੀ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੇਲੇਨ ਨਾਲ ਮੁਲਾਕਾਤ ਕਰਨਗੇ ਅਤੇ ਵਿਆਨਾ ਵਿਚ ਚਾਂਸਲਰ ਕਾਰਲ ਨੇਹਮਰ ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅਤੇ ਚਾਂਸਲਰ ਭਾਰਤ ਅਤੇ ਆਸਟ੍ਰੀਆ ਦੇ ਵਪਾਰਕ ਨੇਤਾਵਾਂ ਨੂੰ ਵੀ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ, ਕਿਹਾ- 'ਇਹ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ'

ਆਸਟ੍ਰੀਆ ਦੀ ਆਪਣੀ ਯਾਤਰਾ ਤੋਂ ਪਹਿਲਾਂ ਐਤਵਾਰ ਨੂੰ ਮੋਦੀ ਨੇ ਕਿਹਾ ਕਿ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਉਹ ਨੀਂਹ ਹਨ, ਜਿਸ 'ਤੇ ਦੋਵੇਂ ਦੇਸ਼ ਹੋਰ ਵੀ ਨਜ਼ਦੀਕੀ ਸਾਂਝੇਦਾਰੀ ਦਾ ਨਿਰਮਾਣ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


DILSHER

Content Editor

Related News