ਮੋਦੀ ਤੇ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਨੇ ਭਾਰਤ-ਯੂਏਈ ਦੇ ''ਮਜ਼ਬੂਤ'' ਸਬੰਧਾਂ ''ਤੇ ਕੀਤੀ ਚਰਚਾ

08/24/2019 4:17:31 PM

ਆਬੂਧਾਬੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਦੇ ਨਾਲ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਦੀ ਮਜ਼ਬੂਤ ਸਹਿਯੋਗੀ ਸਾਂਝੇਦਾਰੀ ਦੇ ਸਾਰੇ ਪਹਿਲੂਆਂ 'ਤੇ ਸ਼ਨੀਵਾਰ ਨੂੰ ਚਰਚਾ ਕੀਤੀ। ਮੋਦੀ ਦਾ ਸਵਾਗਤ ਕਰਦੇ ਹੋਏ ਕ੍ਰਾਊਨ ਪ੍ਰਿੰਸ ਨੇ ਆਪਣੇ 'ਭਰਾ' ਦਾ ਆਪਣੇ ਦੂਜੇ ਘਰ ਆਉਣ ਲਈ ਧੰਨਵਾਦ ਕੀਤਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਸਬੰਧ ਕਈ ਪੀੜੀਆਂ ਪੁਰਾਣੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਯਦ ਨੇ ਵਫਦ ਪੱਧਰੀ ਗੱਲਬਾਤ ਦੀ ਅਗਵਾਈ ਕੀਤੀ। ਭਾਰਤ-ਯੂਏਈ ਵਿਚਾਲੇ ਮਜ਼ਬੂਤ ਰਣਨੀਤਿਕ ਸਾਂਝੇਦਾਰੀ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਨੇਤਾਵਾਂ ਦੇ ਵਿਚਾਲੇ ਸਬੰਧਾਂ 'ਚ ਨਵੀਂ ਊਰਜਾ ਦੇਖਣ ਨੂੰ ਮਿਲੀ। ਕੁਮਾਰ ਨੇ ਕ੍ਰਾਊਨ ਪ੍ਰਿੰਸ ਦੇ ਹਵਾਲੇ ਨਾਲ ਕਿਹਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰਾ ਭਰਾ ਆਪਣੇ ਆਪਣੇ ਦੂਜੇ ਘਰ ਆਇਆ ਹੈ।


Baljit Singh

Content Editor

Related News