ਉਇਗਰ ਮੁਸਲਮਾਨਾਂ ਦਾ ਮੁੱਦਾ ਚੁੱਕਣ PM ਇਮਰਾਨ ਖਾਨ : ਸ਼ਾਹਿਦ ਅਫਰੀਦੀ

Tuesday, Dec 24, 2019 - 02:45 AM (IST)

ਉਇਗਰ ਮੁਸਲਮਾਨਾਂ ਦਾ ਮੁੱਦਾ ਚੁੱਕਣ PM ਇਮਰਾਨ ਖਾਨ : ਸ਼ਾਹਿਦ ਅਫਰੀਦੀ

ਕਰਾਚੀ - ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਧਰਮ ਸੰਕਟ 'ਚ ਪਾਉਣ ਵਾਲੀ ਮੰਗ ਕੀਤੀ ਹੈ। ਉਨ੍ਹਾਂ ਇਮਰਾਨ ਤੋਂ ਅਪੀਲ ਕੀਤੀ ਹੈ ਕਿ ਉਹ ਚੀਨ 'ਚ ਉਇਗਰ ਮੁਸਲਮਾਨਾਂ ਦੇ ਨਾਲ ਹੋਣ ਵਾਲੇ ਜ਼ੁਲਮ 'ਤੇ ਆਵਾਜ਼ ਚੁੱਕਣ। ਆਪਣੇ ਜ਼ਮਾਨੇ 'ਚ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ-ਨਾਲ ਆਪਣੀ ਗੁਗਲੀ ਗੇਂਦਾਂ ਲਈ ਵੀ ਮਸ਼ਹੂਰ ਰਹੇ ਅਫਰੀਦੀ ਨੇ ਇਮਰਾਨ ਵੱਲੋਂ ਇਹ ਬਿਆਨ ਦੀ ਗੁਗਲੀ ਸਾਹਮਣੇ ਰੱਖੀ ਹੈ।

ਚੀਨ 'ਤੇ ਪਾਕਿਸਤਾਨ ਦੀ ਨਿਰਭਰਤਾ ਕਿਸੇ ਤੋਂ ਵੀ ਲੁਕੀ ਨਹੀਂ ਹੈ। ਅਜਿਹੇ 'ਚ ਪਾਕਿਸਤਾਨ ਲਗਾਤਾਰ ਉਇਗਰ ਮੁਸਲਮਾਨਾਂ ਦੇ ਮੁੱਦੇ ਨੂੰ ਚੀਨ ਦਾ ਅੰਦਰੂਨੀ ਮਾਮਲਾ ਦੱਸ ਕੇ ਅਸਿੱਧ ਤੌਰ 'ਤੇ ਚੀਨ ਦਾ ਪੱਖ ਲੈਂਦਾ ਰਿਹਾ ਹੈ। ਅਫਰੀਦੀ ਨੇ ਟਵੀਟ ਕੀਤਾ ਕਿ ਉਇਗਰ ਮੁਸਲਮਾਨਾਂ ਖਿਲਾਫ ਜ਼ੁਲਮ ਸੁਣ ਕੇ ਦਿਲ ਟੁੱਟ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਗੁਜਾਰਿਸ਼ ਹੈ ਕਿ ਤੁਸੀਂ ਉਮੱਤ (ਮੁਸਲਿਮ ਭਾਈਚਾਰੇ) ਨੂੰ ਇਕੱਠੇ ਕਰਨ ਦੀ ਗੱਲ ਆਖਦੇ ਹੋ ਤਾਂ ਇਸ ਬਾਰੇ 'ਚ ਵੀ ਥੋੜਾ ਸੋਚੋ। ਚੀਨੀ ਹਕੂਮਤ ਤੋਂ ਅਪੀਲ ਹੈ ਕਿ ਉਹ ਭਗਵਾਨ ਲਈ, ਆਪਣੇ ਮੁਲਕ 'ਚ ਮੁਸਲਮਾਨਾਂ ਦੀ ਉਤਪੀੜਣ ਰੋਕਣ। ਚੀਨ ਦੇ ਸ਼ਿਨਜਿਆਂਗ ਇਲਾਕੇ 'ਚ ਇਕ ਕਰੋੜ ਤੋਂ ਜ਼ਿਆਦਾ ਉਇਗਰ ਮੁਸਲਮਾਨ ਰਹਿੰਦੇ ਹਨ, ਜਿਨ੍ਹਾਂ ਨੂੰ ਕਥਿਤ ਰੂਪ ਤੋਂ ਡਿਟੈਂਸ਼ਨ ਸੈਂਟਰ 'ਚ ਰੱਖਿਆ ਜਾ ਰਿਹਾ ਹੈ। ਉਇਗਰ ਅਤੇ ਹੋਰ ਘੱਟ ਗਿਣਤੀਆਂ ਦੇ ਉਤਪੀੜਣ ਦੇ ਦੋਸ਼ 'ਚ ਅਮਰੀਕਾ ਨੇ ਚੀਨ ਦੀ 28 ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਨਾਂ 'ਤੇ ਪਾਬੰਦੀ ਲਾ ਦਿੱਤੀ ਹੈ। ਹਾਲ ਹੀ 'ਚ ਤੁਰਕੀ ਮੂਲ ਦੇ ਜਰਮਨ ਫੁੱਟਬਾਲਰ ਮੇਸੁਤ ਓਜ਼ਿਲ ਨੇ ਵੀ ਉਇਗਰ ਮੁਸਲਮਾਨਾਂ ਦਾ ਮੁੱਦਾ ਚੁੱਕਦੇ ਹੋਏ ਉਨ੍ਹਾਂ ਦੇ ਮਾਮਲੇ 'ਚ ਚੀਨ ਦੀ ਨੀਤੀਆਂ ਦੀ ਨਿੰਦਾ ਕੀਤੀ ਸੀ।


author

Khushdeep Jassi

Content Editor

Related News