ਹੈਰਾਨੀਜਨਕ! 'ਪਲੇਬੁਆਏ ਕਿੰਗ' 88ਵੀਂ ਵਾਰ ਵਿਆਹ ਕਰਨ ਲਈ ਤਿਆਰ

Wednesday, Nov 02, 2022 - 04:00 PM (IST)

ਹੈਰਾਨੀਜਨਕ! 'ਪਲੇਬੁਆਏ ਕਿੰਗ' 88ਵੀਂ ਵਾਰ ਵਿਆਹ ਕਰਨ ਲਈ ਤਿਆਰ

ਇੰਟਰਨੈਸ਼ਨਲ ਡੈਸਕ (ਬਿਊਰੋ): ਅਕਸਰ ਵਿਆਹੁਤਾ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਵਿਆਹ ਕਰਾ ਕੇ ਪਛਤਾ ਕਰ ਰਹੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਜ਼ਿੰਦਗੀ ਵਿੱਚ ਇਕ ਤੋਂ ਵੱਧ ਵਾਰ ਵਿਆਹ ਕਰਵਾਉਂਦੇ ਹਨ। ਇੰਡੋਨੇਸ਼ੀਆ ਦੇ ਅਜਿਹੇ ਹੀ ਇਕ ਵਿਅਕਤੀ ਨੇ ਆਪਣੀ ਜ਼ਿੰਦਗੀ 'ਚ ਕਈ ਵਾਰ ਵਿਆਹ ਕੀਤੇ। ਮਜ਼ੇਦਾਰ ਗੱਲ ਇਹ ਹੈ ਕਿ ਉਸ ਦਾ ਇਹ ਸ਼ੌਂਕ ਅਜੇ ਵੀ ਪੂਰਾ ਨਹੀਂ ਹੋਇਆ ਅਤੇ ਉਹ 88ਵੀਂ ਵਾਰ ਵਿਆਹ ਕਰਨ ਲਈ ਤਿਆਰ ਹੈ।

ਕਾਨ ਨਾਂ ਦੇ 61 ਸਾਲਾ ਵਿਅਕਤੀ ਨੇ ਆਪਣੀ ਜ਼ਿੰਦਗੀ 'ਚ ਆਪਣੀ ਉਮਰ ਤੋਂ ਜ਼ਿਆਦਾ ਵਿਆਹ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ 88ਵੀਂ ਵਾਰ ਉਹ ਇਕ ਵਾਰ ਫਿਰ ਵਿਆਹ ਲਈ ਤਿਆਰ ਹੈ ਅਤੇ ਇਸ ਵਾਰ ਉਹ ਉਸੇ ਔਰਤ ਨੂੰ ਆਪਣੀ ਪਤਨੀ ਬਣਾਉਣ ਲਈ ਤਿਆਰ ਹੈ, ਜਿਸ ਨੂੰ ਉਸ ਨੇ ਕੁਝ ਸਾਲ ਪਹਿਲਾਂ ਤਲਾਕ ਦਿੱਤਾ ਸੀ। ਇਸ ਵਿਅਕਤੀ ਨੂੰ ਸਥਾਨਕ ਤੌਰ 'ਤੇ 'ਪਲੇਬੁਆਏ ਕਿੰਗ' ਵਜੋਂ ਜਾਣਿਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਸ਼ਵ ਵਾਹਨ 'ਚ ਆਈ ਲਾੜੀ, ਡੈੱਡ ਬਾਡੀਜ਼ ਵਿਚਾਲੇ ਕਰਾਇਆ ਵਿਆਹ

88ਵਾਂ ਵਿਆਹ ਕਰਾਉਣ ਲਈ ਤਿਆਰ

ਟ੍ਰਿਬਿਊਨ ਨਿਊਜ਼ ਮੁਤਾਬਕ ਪੱਛਮੀ ਜਾਵਾ ਦੇ ਮਾਜੇਲੇਂਗਕਾ ਵਿੱਚ ਰਹਿਣ ਵਾਲੇ ਕਾਨ ਦੀ ਉਮਰ 61 ਸਾਲ ਹੈ ਅਤੇ ਉਹ ਆਪਣੀ ਜ਼ਿੰਦਗੀ ਦੇ 88ਵੇਂ ਵਿਆਹ ਲਈ ਤਿਆਰ ਹੈ। ਇਸ ਵਾਰ ਉਹ ਜਿਸ ਔਰਤ ਨਾਲ ਵਿਆਹ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੀ 86ਵੀਂ ਪਤਨੀ ਰਹਿ ਚੁੱਕੀ ਹੈ। ਉਨ੍ਹਾਂ ਮੁਤਾਬਕ ਉਹ ਕਾਫੀ ਸਮਾਂ ਪਹਿਲਾਂ ਵੱਖ ਹੋ ਗਏ ਸਨ ਪਰ ਦੋਵਾਂ ਵਿਚਾਲੇ ਕੁਝ ਅਜਿਹਾ ਰਿਸ਼ਤਾ ਹੈ, ਜੋ ਉਨ੍ਹਾਂ ਨੂੰ ਫਿਰ ਤੋਂ ਇਕੱਠੇ ਕਰਨ ਜਾ ਰਿਹਾ ਹੈ। ਉਸ ਸਮੇਂ ਕਾਨ ਨੇ ਇਕ ਮਹੀਨੇ ਬਾਅਦ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ਪਰ ਉਹ ਫਿਰ ਵੀ ਉਸ ਨੂੰ ਪਿਆਰ ਕਰਦੀ ਸੀ। ਜਦੋਂ ਉਸ ਨੇ ਵਾਪਸ ਆਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਕਾਨ ਇਸ ਤੋਂ ਇਨਕਾਰ ਨਹੀਂ ਕਰ ਸਕਿਆ।

14 ਸਾਲ ਦੀ ਉਮਰ ਵਿੱਚ ਪਹਿਲਾ ਵਿਆਹ

ਮਾਲੇ ਮੇਲ ਦੇ ਅਨੁਸਾਰ ਕਾਨ ਨੇ ਪਹਿਲਾ ਵਿਆਹ 14 ਸਾਲ ਦੀ ਉਮਰ ਵਿੱਚ ਕੀਤਾ ਸੀ ਅਤੇ ਉਸਦੀ ਪਤਨੀ ਉਸ ਤੋਂ ਦੋ ਸਾਲ ਵੱਡੀ ਸੀ। ਉਨ੍ਹਾਂ ਦਾ 2 ਸਾਲ ਬਾਅਦ ਤਲਾਕ ਹੋ ਗਿਆ ਕਿਉਂਕਿ ਉਸ ਨੂੰ ਕਾਨ ਦਾ ਰਵੱਈਆ ਪਸੰਦ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ ਜੋ ਔਰਤਾਂ ਲਈ ਚੰਗਾ ਨਾ ਹੋਵੇ ਅਤੇ ਨਾ ਹੀ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੋਵੇ। ਉਸ ਨੇ ਉਦੋਂ ਤੋਂ ਹੁਣ ਤੱਕ 87 ਵਿਆਹ ਕੀਤੇ ਹਨ ਅਤੇ ਅਜੇ ਵੀ ਇਸ ਲੜੀ ਨੂੰ ਰੋਕਣ ਲਈ ਤਿਆਰ ਨਹੀਂ ਹਨ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ 87 ਵਿਆਹਾਂ ਦੇ ਕਿੰਨੇ ਬੱਚੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News