ਸਾਵਧਾਨ! ਪਹਿਲੀ ਵਾਰ ਜਿਉਂਦੇ ਇਨਸਾਨ ਦੇ ਫੇਫੜਿਆਂ 'ਚ ਮਿਲਿਆ 'ਪਲਾਸਟਿਕ'

04/07/2022 11:34:43 AM

ਵਾਸ਼ਿੰਗਟਨ (ਬਿਊਰੋ): ਜਿਵੇਂ-ਜਿਵੇਂ ਪ੍ਰਦੂਸ਼ਣ ਵੱਧ ਰਿਹਾ ਹੈ, ਵਿਗਿਆਨੀਆਂ ਦੀ ਚਿੰਤਾ ਵੀ ਵੱਧ ਗਈ ਹੈ। ਦੁਨੀਆ ਵਿਚ ਪਹਿਲੀ ਵਾਰ ਜਿਉਂਦੇ ਮਨੁੱਖ ਦੇ ਫੇਫੜਿਆਂ ਵਿੱਚ ਮਾਈਕ੍ਰੋਪਲਾਸਟਿਕਸ ਖੋਜਿਆ ਗਿਆ ਹੈ। ਵਿਗਿਆਨੀਆਂ ਨੇ ਖੋਜ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਇਹ ਮਾਈਕ੍ਰੋਪਲਾਸਟਿਕਸ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚਦੇ ਹਨ। ਇਸ ਖੋਜ ਨੇ ਦਿਖਾਇਆ ਹੈ ਕਿ ਧਰਤੀ ਦੀ ਹਵਾ ਕਿਸ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕੀ ਹੈ। ਯੂਨੀਵਰਸਿਟੀ ਆਫ ਹੌਲ ਅਤੇ ਹਲ ਯਾਰਕ ਮੈਡੀਕਲ ਸਕੂਲ ਦੇ ਖੋਜੀਆਂ ਨੇ ਫੇਫੜਿਆਂ ਦੇ ਸਭ ਤੋਂ ਡੂੰਘੇ ਹਿੱਸੇ ਵਿੱਚ ਪਲਾਸਟਿਕ ਦੇ ਛੋਟੇ ਟੁਕੜਿਆਂ ਦੀ ਖੋਜ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡੇ ਟੁਕੜੇ ਦੀ ਲੰਬਾਈ 5 ਮਿਲੀਮੀਟਰ ਤੱਕ ਮਾਪੀ ਗਈ ਹੈ। ਵਿਗਿਆਨੀ ਹੁਣ ਪਲਾਸਟਿਕ ਦੇ ਇਨ੍ਹਾਂ ਟੁਕੜਿਆਂ ਦੇ ਮਨੁੱਖੀ ਸਿਹਤ 'ਤੇ ਪ੍ਰਭਾਵ ਦੀ ਜਾਂਚ ਕਰ ਰਹੇ ਹਨ।

ਜਿਉਂਦੇ ਇਨਸਾਨਾਂ ਦੇ ਫੇਫੜਿਆਂ 'ਚ ਪਲਾਸਟਿਕ ਮਿਲਣ ਦਾ ਪਹਿਲਾ ਸਬੂਤ
ਪਹਿਲਾਂ ਸਾਹ ਜ਼ਰੀਏ ਫੇਫੜਿਆਂ ਤੱਕ ਪਲਾਸਟਿਕ ਦੇ ਟੁਕੜਿਆਂ ਦਾ ਪਹੁੰਚਣਾ ਅਸੰਭਵ ਮੰਨਿਆ ਜਾਂਦਾ ਸੀ। ਉਦੋਂ ਵਿਗਿਆਨੀ ਦਾਅਵਾ ਕਰਦੇ ਸਨ ਕਿ ਹਵਾ ਤੋਂ ਇਲਾਵਾ ਹੋਰ ਕੁਝ ਵੀ ਨੱਕ ਰਾਹੀਂ ਮਨੁੱਖੀ ਸਰੀਰ ਵਿੱਚ ਨਹੀਂ ਜਾ ਸਕਦਾ, ਕਿਉਂਕਿ ਹਵਾ ਦੀ ਪਾਈਪ ਬਹੁਤ ਪਤਲੀ ਹੁੰਦੀ ਹੈ। ਹਾਲਾਂਕਿ ਪਿਛਲੇ ਸਮੇਂ ਵਿੱਚ ਮਨੁੱਖੀ ਲਾਸ਼ਾਂ ਦੇ ਪੋਸਟਮਾਰਟਮ ਵਿੱਚ ਫੇਫੜਿਆਂ ਵਿੱਚ ਪਲਾਸਟਿਕ ਦੇ ਟੁਕੜੇ ਮਿਲੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਜਿਉਂਦੇ ਵਿਅਕਤੀ ਦੇ ਫੇਫੜਿਆਂ ਵਿੱਚ ਪਲਾਸਟਿਕ ਪਾਇਆ ਗਿਆ ਹੈ।

PunjabKesari

ਸਾਹ ਲੈਣ ਦੌਰਾਨ ਫੇਫੜਿਆਂ ਵਿਚ ਪਹੁੰਚਿਆ ਪਲਾਸਟਿਕ
ਖੋਜੀ ਟੀਮ ਨੇ ਦੱਸਿਆ ਕਿ ਖੋਜਾਂ ਤੋਂ ਪਤਾ ਲੱਗਾ ਹੈ ਕਿ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਨਾਲ ਮਨੁੱਖੀ ਸਰੀਰ ਵਿਚ ਮਾਈਕ੍ਰੋਪਲਾਸਟਿਕਸ ਪਹੁੰਚਿਆ ਹੈ। ਹਾਲਾਂਕਿ, ਇਸਦੇ ਸਿਹਤ ਪ੍ਰਭਾਵਾਂ ਬਾਰੇ ਖੋਜ ਅਜੇ ਬਾਕੀ ਹੈ। ਇਹ ਅਧਿਐਨ ਸਾਇੰਸ ਆਫ਼ ਦ ਟੋਟਲ ਐਨਵਾਇਰਨਮੈਂਟ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਫੇਫੜਿਆਂ ਦੇ ਟਿਸ਼ੂ ਦੇ 13 ਨਮੂਨਿਆਂ ਵਿਚੋਂ 11 ਵਿਚ 39 ਮਾਈਕ੍ਰੋਪਲਾਸਟਿਕਸ ਪਾਏ ਗਏ ਸਨ। ਇਹ ਕਿਸੇ ਵੀ ਪਿਛਲੇ ਲੈਬ ਟੈਸਟ ਨਾਲੋਂ ਵੱਧ ਹੈ।ਇਸ ਪੇਪਰ ਦੀ ਮੁੱਖ ਲੇਖਕਾ ਲੌਰਾ ਸਡੋਫਸਕੀ ਨੇ ਕਿਹਾ ਕਿ ਮਾਈਕ੍ਰੋਪਲਾਸਟਿਕਸ ਪਹਿਲਾਂ ਮਨੁੱਖੀ ਲਾਸ਼ਾਂ ਦੇ ਪੋਸਟਮਾਰਟਮ ਦੌਰਾਨ ਪਾਏ ਗਏ ਹਨ। ਹਾਲਾਂਕਿ ਇਹ ਜਿਉਂਦੇ ਲੋਕਾਂ ਦੇ ਫੇਫੜਿਆਂ ਵਿੱਚ ਮਾਈਕ੍ਰੋਪਲਾਸਟਿਕਸ ਨੂੰ ਦਰਸਾਉਣ ਵਾਲਾ ਪਹਿਲਾ ਮਜ਼ਬੂਤ​ਅਧਿਐਨ ਹੈ। ਇਹ ਇਹ ਵੀ ਸੁਝਾਅ ਦਿੰਦਾ ਹੈ ਕਿ ਮਾਈਕ੍ਰੋਪਲਾਸਟਿਕਸ ਫੇਫੜਿਆਂ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਹਨ। ਫੇਫੜਿਆਂ ਦੀਆਂ ਏਅਰ ਟਿਊਬਾਂ ਬਹੁਤ ਪਤਲੀਆਂ ਹੁੰਦੀਆਂ ਹਨ, ਇਸ ਲਈ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪਲਾਸਟਿਕ ਇੱਥੇ ਪਹੁੰਚ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ-ਅਮਰੀਕੀ ਸ਼ਖ਼ਸ ਦੇ ਸਟਾਰਟਅੱਪ ਨੇ ਜੁਟਾਏ 20 ਕਰੋੜ ਡਾਲਰ

ਫੇਫੜਿਆਂ ਵਿਚ ਮਿਲੇ 12 ਟਾਈਪ ਦੇ ਪਲਾਸਟਿਕ
ਲੌਰਾ ਨੇ ਦਾਅਵਾ ਕੀਤਾ ਕਿ ਇਸ ਅਧਿਐਨ ਦੇ ਅੰਕੜੇ ਹਵਾ ਪ੍ਰਦੂਸ਼ਣ, ਮਾਈਕ੍ਰੋਪਲਾਸਟਿਕਸ ਅਤੇ ਮਨੁੱਖੀ ਸਿਹਤ ਦੇ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਪ੍ਰਦਾਨ ਕਰ ਸਕਦੇ ਹਨ। ਇਸ ਖੋਜ ਲਈ ਈਸਟ ਯੌਰਕਸ਼ਾਇਰ ਦੇ ਕੈਸਲ ਹਿੱਲ ਹਸਪਤਾਲ ਦੇ ਸਰਜਨਾਂ ਨੇ ਜੀਵਤ ਮਨੁੱਖਾਂ ਦੇ ਫੇਫੜਿਆਂ ਤੋਂ ਟਿਸ਼ੂ ਦਿੱਤੇ। ਇਹ ਸਾਰੇ ਮਰੀਜ਼ਾਂ ਦੇ ਇਲਾਜ ਦੌਰਾਨ ਇਕੱਠੇ ਕੀਤੇ ਗਏ ਸਨ। ਫੇਫੜਿਆਂ ਵਿੱਚ 12 ਤਰ੍ਹਾਂ ਦੇ ਮਾਈਕ੍ਰੋਪਲਾਸਟਿਕਸ ਪਾਏ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News