ਜਾਪਾਨ 'ਚ 2 ਜਹਾਜ਼ਾਂ ਦੇ ਟਕਰਾਉਣ ਦਾ ਮਾਮਲਾ, 5 ਮੌਤਾਂ ਦੀ ਹੋਈ ਪੁਸ਼ਟੀ, ਤਸਵੀਰਾਂ 'ਚ ਵੇਖੋ ਖ਼ੌਫਨਾਕ ਮੰਜ਼ਰ

Wednesday, Jan 03, 2024 - 10:19 AM (IST)

ਜਾਪਾਨ 'ਚ 2 ਜਹਾਜ਼ਾਂ ਦੇ ਟਕਰਾਉਣ ਦਾ ਮਾਮਲਾ, 5 ਮੌਤਾਂ ਦੀ ਹੋਈ ਪੁਸ਼ਟੀ, ਤਸਵੀਰਾਂ 'ਚ ਵੇਖੋ ਖ਼ੌਫਨਾਕ ਮੰਜ਼ਰ

ਟੋਕੀਓ (ਭਾਸ਼ਾ) : ਜਾਪਾਨ ਦੀ ਰਾਜਧਾਨੀ ਦੇ ਹਨੇਡਾ ਹਵਾਈ ਅੱਡੇ ਦੇ ਰਨਵੇਅ ‘ਤੇ ਮੰਗਲਵਾਰ ਨੂੰ ਇਕ ਯਾਤਰੀ ਜਹਾਜ਼ ਅਤੇ ਤੱਟ ਰੱਖਿਅਕ ਜਹਾਜ਼ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਜਹਾਜ਼ਾਂ ‘ਚ ਅੱਗ ਲੱਗ ਗਈ। ਇਸ ਘਟਨਾ ਵਿੱਚ ਛੋਟੇ ਜਹਾਜ਼ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਟਰਾਂਸਪੋਰਟ ਮੰਤਰੀ ਤੇਤਸੁਓ ਸੈਤੋ ਨੇ ਪੁਸ਼ਟੀ ਕੀਤੀ ਕਿ ਜਪਾਨ ਏਅਰਲਾਈਨਜ਼ ਦੀ ਉਡਾਣ JAL-516 'ਤੇ ਸਵਾਰ ਸਾਰੇ 379 ਲੋਕ ਜਹਾਜ਼ ਨੂੰ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਕੱਢ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਤੱਟ ਰੱਖਿਅਕ ਜਹਾਜ਼ ਦਾ ਪਾਇਲਟ ਤਾਂ ਬਚ ਗਿਆ ਪਰ ਚਾਲਕ ਦਲ ਦੇ 5 ਹੋਰ ਮੈਂਬਰਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਵਾਪਰੇ 725 ਸੜਕ ਹਾਦਸੇ, 56 ਲੋਕਾਂ ਦੀ ਮੌਤ

PunjabKesari

ਮੰਤਰੀ ਨੇ ਕਿਹਾ ਕਿ ਜਾਪਾਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਏਅਰਬੱਸ ਏ-350 ਸੀ, ਜਿਸ ਨੇ ਸਪੋਰੋ ਸ਼ਹਿਰ ਦੇ ਨੇੜੇ ਸ਼ਿਨ ਚਿਟੋਸ ਹਵਾਈ ਅੱਡੇ ਤੋਂ ਹਨੇਡਾ ਲਈ ਉਡਾਣ ਭਰੀ ਸੀ। ਕੋਸਟ ਗਾਰਡ ਦੇ ਬੁਲਾਰੇ ਯੋਸ਼ਿਨੋਰੀ ਯਾਨਾਗਿਸ਼ਿਮਾ ਨੇ ਯਾਤਰੀ ਜਹਾਜ਼ ਅਤੇ (ਤੱਟ ਰੱਖਿਅਕ) ਦੀ ਫਲਾਈਟ ਐੱਮ.ਏ.-722, ਬੰਬਾਰਡੀਅਰ ਡੈਸ਼-8 ਵਿਚਕਾਰ ਟੱਕਰ ਦੀ ਪੁਸ਼ਟੀ ਕੀਤੀ। ਜਾਪਾਨ ਦੀ ਕਿਓਡੋ ਨਿਊਜ਼ ਏਜੰਸੀ ਨੇ ਕਿਹਾ ਕਿ ਤੱਟ ਰੱਖਿਅਕ ਜਹਾਜ਼ ਨੇ ਖੇਤਰ ਵਿੱਚ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਪ੍ਰਭਾਵਿਤ ਨਿਵਾਸੀਆਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਨਿਗਾਟਾ ਜਾਣਾ ਸੀ। ਜਾਪਾਨ 'ਚ ਸੋਮਵਾਰ ਨੂੰ ਆਏ ਭੂਚਾਲ 'ਚ ਘੱਟੋ-ਘੱਟ 62 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ 6 ਨਾਈਆਂ ਦਾ ਗੋਲੀਆਂ ਮਾਰ ਕੇ ਕਤਲ, ਦਹਿਸ਼ਤ 'ਚ ਆਏ ਲੋਕ

PunjabKesari

ਵਾਈਸ ਕਮਾਂਡਰ ਯੋਸ਼ੀਓ ਸੇਗੁਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੱਟ ਰੱਖਿਅਕ ਪਾਇਲਟ ਨੇ ਆਪਣੇ ਕੇਂਦਰ ਨੂੰ ਸੂਚਨਾ ਦਿੱਤੀ ਕਿ ਵਪਾਰਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਉਸ ਦੇ ਜਹਾਜ਼ ਵਿਚ ਧਮਾਕਾ ਹੋ ਗਿਆ। ਟਰਾਂਸਪੋਰਟ ਮੰਤਰਾਲਾ-ਸ਼ਹਿਰੀ ਹਵਾਬਾਜ਼ੀ ਬਿਊਰੋ ਦੇ ਮੁਖੀ ਸ਼ਿਗੇਨੋਰੀ ਹਿਰਾਓਕਾ ਨੇ ਕਿਹਾ ਕਿ ਇਹ ਟੱਕਰ ਉਸ ਸਮੇਂ ਹੋਈ ਜਦੋਂ JAL ਜਹਾਜ਼ ਹਨੇਡਾ ਦੇ 4 ਰਨਵੇਅ 'ਚੋਂ ਇਕ 'ਤੇ ਉਤਰਿਆ, ਜਿੱਥੇ ਤੱਟ ਰੱਖਿਅਕ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਹਿਰੋਕਾ ਨੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣ ਲਈ "ਉਚਿਤ ਪ੍ਰਕਿਰਿਆਵਾਂ" ਅਪਣਾਉਣ ਲਈ JAL ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ: ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ

PunjabKesari

ਸਥਾਨਕ ਟੀਵੀ ਚੈਨਲਾਂ 'ਤੇ ਪ੍ਰਸਾਰਿਤ ਵੀਡੀਓ 'ਚ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਦੇ ਰਨਵੇਅ 'ਤੇ ਉਤਰਨ ਦੌਰਾਨ ਅੱਗ ਅਤੇ ਧੂੰਏਂ ਦਾ ਵੱਡਾ ਗੁਬਾਰ ਦਿਖਾਈ ਦਿੱਤਾ। ਇਸ ਤੋਂ ਬਾਅਦ ਜਹਾਜ਼ ਦੇ ਵਿੰਗ ਦੇ ਆਲੇ-ਦੁਆਲੇ ਦੇ ਖੇਤਰ 'ਚ ਅੱਗ ਲੱਗ ਗਈ। ਇੱਕ ਘੰਟੇ ਬਾਅਦ ਲਈ ਗਈ ਵੀਡੀਓ ਫੁਟੇਜ ਵਿੱਚ ਜਹਾਜ਼ ਪੂਰੀ ਤਰ੍ਹਾਂ ਨਾਲ ਸੜਦਾ  ਹੋਇਆ ਦਿਖਾਇਆ ਗਿਆ। ਹਨੇਡਾ ਜਾਪਾਨ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਬਹੁਤ ਸਾਰੇ ਲੋਕ ਯਾਤਰਾ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News