ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਜਹਾਜ਼ ਦੀ ਸਿੰਗਾਪੁਰ ''ਚ ਹੋਈ ਲੈਂਡਿੰਗ

02/07/2017 11:34:55 AM

ਸਿੰਗਾਪੁਰ— ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਕੰਟਾਜ਼ ਏਅਰਲਾਈਨਜ਼ ਦੇ ਇੱਕ ਜਹਾਜ਼ ਦੀ ਸੋਮਵਾਰ ਸ਼ਾਮ ਨੂੰ ਸਿੰਗਾਪੁਰ ''ਚ ਲੈਂਡਿੰਗ ਕਰਾਉਣੀ ਪਈ। ਕਯੂ. ਐੱਫ. 10 ਨਾਮੀ ਇਸ ਜਹਾਜ਼ ਨੂੰ ਦੁਬਈ ਤੋਂ ਮੈਲਬੌਰਨ ਲਈ ਉਡਾਣ ਭਰਿਆਂ ਅਜੇ ਤਿੰਨ ਘੰਟੇ ਹੀ ਬੀਤੇ ਸਨ ਕਿ ਇਸ ਦੇ ਇੰਜਣ ''ਚ ਕੋਈ ਮਕੈਨੀਕਲ ਖ਼ਰਾਬੀ ਆ ਗਈ ਅਤੇ ਇਸ ਨੂੰ ਫਿਰ ਸਿੰਗਾਪੁਰ ਵੱਲ ਮੋੜਨਾ ਪਿਆ। ਇਸ ਜਹਾਜ਼ ਦੀ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ''ਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 4.30 ਵਜੇ ਲੈਂਡਿੰਗ ਹੋਈ। ਕੰਟਾਜ਼ ਏਅਰਲਾਈਨਜ਼ ਦੇ ਬੁਲਾਰੇ ਨੇ ਇੱਕ ਬਿਆਨ ''ਚ ਕਿਹਾ ਕਿ ਉਹ ਯਾਤਰੀਆਂ ਵਲੋਂ ਇਸ ਘਟਨਾ ਤੋਂ ਬਾਅਦ ਬਣਾਏ ਗਏ ਸੰਯਮ ਲਈ ਤਹਿ-ਦਿਲੋਂ ਧੰਨਵਾਦੀ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਵੇਲੇ ਯਾਤਰੀਆਂ ਦੀ ਰਿਹਾਇਸ਼ ਦਾ ਪੂਰਾ ਪ੍ਰਬੰਧ ਕੰਪਨੀ ਵਲੋਂ ਕੀਤਾ ਜਾਵੇਗਾ।

Related News