ਵੱਡੀ ਖ਼ਬਰ: ਰੂਸ ’ਚ 28 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕਰੈਸ਼
Tuesday, Jul 06, 2021 - 05:30 PM (IST)
ਮਾਸਕੋ (ਏਜੰਸੀ) : ਰੂਸ ਦੀ ਸਰਕਾਰੀ ਹਵਾਬਾਜ਼ੀ ਏਜੰਸੀ ਨੇ ਦੱਸਿਆ ਹੈ ਕਿ ਮੰਗਲਵਾਰ ਨੂੰ ਦੁਰ-ਦੁਰਾਡੇ ਖੇਤਰ ਕਮਚਾਤਕਾ ਵਿਚ ਲਾਪਤਾ ਹੋ ਗਏ ਉਸ ਦੇ ਜਹਾਜ਼ ਦਾ ਮਲਬਾ ਉਸ ਹਵਾਈਅੱਡੇ ਦੇ ਰਨਵੇ ਤੋਂ 5 ਕਿਲੋਮੀਟਰ ਦੂਰ ਓਖੋਤਸਕ ਸਮੁੰਦਰ ਤੱਟ ’ਤੇ ਮਿਲਿਆ ਹੈ, ਜਿੱਥੇ ਜਹਾਜ਼ ਨੂੰ ਉਤਰਣਾ ਸੀ। ਰੂਸੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਾਦਸੇ ਵਿਚ ਜਹਾਜ਼ ਵਿਚ ਸਵਾਰ 28 ਲੋਕ ਵਿਚੋਂ ਇਕ ਵੀ ਜਿਉਂਦਾ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ
ਪੈਟ੍ਰੋਪਾਵਲੋਵਿਅਸਕ-ਕਾਮਚਤਸਕੀ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਨਾਲ ਉਡਾਣ ਭਰਣ ਵਾਲਾ ਐਂਤੋਨੋਵ ਏ.ਐਨ.-26 ਜਹਾਜ਼ ਉਤਰਨ ਤੋਂ ਪਹਿਲਾਂ ਰਡਾਰ ਦੇ ਦਾਇਰੇ ਤੋਂ ਬਾਹਰ ਚਲਾ ਗਿਆ ਸੀ ਅਤੇ ਉਸ ਦਾ ਸੰਪਰਕ ਟੁੱਟ ਗਿਆ ਸੀ। ਕਮਚਾਤਕਾ ਦੇ ਗਵਰਨਰ ਵਲਾਦਿਮੀਰ ਸੋਲੋਦੋਵ ਨੇ ਇੰਟਰਫੈਕਸ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰ ਤੱਟ ’ਤੇ ਮਿਲਿਆ, ਉਥੇ ਹੀ ਉਸ ਦਾ ਬਾਕੀ ਟੁੱਟਿਆ ਹਿੱਸਾ ਤੱਟ ਦੇ ਨੇੜੇ ਸਮੁੰਦਰ ਵਿਚ ਮਿਲਿਆ।
ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ