ਇਕਵਾਡੋਰ : ਜਹਾਜ਼ ਹਾਦਸੇ ''ਚ 4 ਲੋਕਾਂ ਦੀ ਮੌਤ

Sunday, Aug 25, 2019 - 12:00 PM (IST)

ਇਕਵਾਡੋਰ : ਜਹਾਜ਼ ਹਾਦਸੇ ''ਚ 4 ਲੋਕਾਂ ਦੀ ਮੌਤ

ਕੁਇਟੋ— ਇਕਵਾਡੋਰ ਦੇ ਅਮੇਜ਼ਨ ਖੇਤਰ 'ਚ 'ਸੈਸਨਾ 182' ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਪਾਇਲਟ ਸਮੇਤ 3 ਯਾਤਰੀਆਂ ਦੀ ਮੌਤ ਹੋ ਗਈ। ਨਾਗਰਿਕ ਉਡਾਣ ਮੁਖੀ ਨੇ ਕਿਹਾ ਕਿ ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਂਝ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ ਅਜਿਹਾ ਹੋਇਆ ਹੋਵੇਗਾ।
ਜ਼ਿਕਰਯੋਗ ਹੈ ਕਿ ਦੱਖਣੀ ਪੂਰਬ 'ਚ ਮੋਰੋਨਾ ਸੈਂਟਿਯਾਗੋ ਅਤੇ ਜਮੋਰਾ ਚਿਨਚਿਪ ਦੀ ਸਰਹੱਦ 'ਤੇ ਸ਼ੁੱਕਰਵਾਰ ਨੂੰ ਜਹਾਜ਼ ਹਾਦਸਾ ਵਾਪਰਿਆ ਸੀ। ਫੌਜੀਆਂ ਅਤੇ ਹੋਰ ਤਲਾਸ਼ੀ ਦਲਾਂ ਨੇ ਲੰਬੀ ਮੁਹਿੰਮ ਮਗਰੋਂ ਸ਼ਨੀਵਾਰ ਨੂੰ ਲਾਸ਼ਾਂ ਬਰਾਮਦ ਕੀਤੀਆਂ। ਫਿਲਹਾਲ ਮ੍ਰਿਤਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।


Related News