US ; ਇਕ ਹੋਰ ਪਲੇਨ ਕ੍ਰੈਸ਼ ! ਡਿੱਗਦਿਆਂ ਹੀ ਬਣ ਗਿਆ ਅੱਗ ਦਾ ਗੋਲ਼ਾ, ਕਈਆਂ ਦੀ ਦਰਦਨਾਕ ਮੌਤ
Wednesday, Nov 05, 2025 - 01:13 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਜ ਕੈਂਟਕੀ ‘ਚ ਮੰਗਲਵਾਰ ਨੂੰ ਵੱਡਾ ਹਵਾਈ ਹਾਦਸਾ ਵਾਪਰਿਆ, ਜਦੋਂ ਲੂਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਇਕ ਕਾਰਗੋ ਜਹਾਜ਼ ਕ੍ਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 11 ਹੋਰ ਜ਼ਖਮੀ ਹੋਏ ਹਨ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਪ੍ਰੈਸ ਕਾਨਫਰੈਂਸ ਦੌਰਾਨ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।”
ਹਵਾਈ ਹਾਦਸੇ ਦੀ ਜਾਣਕਾਰੀ:
ਸੰਘੀ ਹਵਾਈ ਪ੍ਰਸ਼ਾਸਨ (FAA) ਦੇ ਅਨੁਸਾਰ, ਯੂ.ਪੀ.ਐੱਸ. (UPS) ਕੰਪਨੀ ਦਾ ਇਕ ਕਾਰਗੋ ਜਹਾਜ਼ ਹੋਨੋਲੂਲੂ ਲਈ ਉਡਾਣ ਭਰ ਰਿਹਾ ਸੀ। ਇਹ ਜਹਾਜ਼ ਮੰਗਲਵਾਰ ਸ਼ਾਮ ਲਗਭਗ 5:15 ਵਜੇ (ਸਥਾਨਕ ਸਮੇਂ) ਉਡਾਣ ਤੋਂ ਕੁਝ ਹੀ ਦੇਰ ਬਾਅਦ ਲੂਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਿੱਗ ਗਿਆ। ਗਵਰਨਰ ਬੇਸ਼ੀਅਰ ਨੇ ਦੱਸਿਆ ਕਿ ਜਹਾਜ਼ ਜਦੋਂ ਡਿੱਗਿਆ ਤਾਂ ਉਹ ਇਕ ਵਿਸ਼ਾਲ ਅੱਗ ਦੇ ਗੋਲੇ ‘ਚ ਤਬਦੀਲ ਹੋ ਗਿਆ, ਜਿਸ ਕਾਰਨ ਬਚਾਅ ਕਰਮਚਾਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ,“ਬਚਾਅ ਟੀਮ ਨੂੰ ਅੱਗ ਅਤੇ ਵਿਸਫੋਟਕ ਪਦਾਰਥਾਂ ਦੇ ਖਤਰੇ ਕਾਰਨ ਕਈ ਵਾਰੀ ਥਾਂ ਛੱਡਣੀ ਪਈ। ਹਾਲਤ ਅਜੇ ਵੀ ਖਤਰਨਾਕ ਹੈ।” ਪੁਲਸ ਨੇ ਹਾਦਸੇ ਤੋਂ ਬਾਅਦ ਹਵਾਈ ਅੱਡੇ ਤੋਂ ਪੰਜ ਮੀਲ ਦੇ ਘੇਰੇ 'ਚ “ਸ਼ੈਲਟਰ-ਇਨ-ਪਲੇਸ” ਦਾ ਹੁਕਮ ਜਾਰੀ ਕੀਤਾ ਸੀ, ਜਿਸ ਨੂੰ ਬਾਅਦ 'ਚ ਓਹਾਇਓ ਦਰਿਆ ਦੇ ਉੱਤਰ ਵਾਲੇ ਇਲਾਕਿਆਂ ਤੱਕ ਵਧਾ ਦਿੱਤਾ ਗਿਆ।
ਇਹ ਵੀ ਪੜ੍ਹੋ : ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਕਾਰਤਿਕ ਪੂਰਨਿਮਾ 'ਤੇ ਬਣ ਰਿਹੈ ਵਿਲੱਖਣ ਸੰਯੋਗ
ਜਹਾਜ਼ ਬਾਰੇ ਜਾਣਕਾਰੀ:
ਮੈਕਡੌਨਲ ਡਗਲਸ ਖਰੀਦਣ ਵਾਲੀ ਕੰਪਨੀ ਬੋਇੰਗ ਨੇ ਦੱਸਿਆ ਕਿ ਇਹ ਜਹਾਜ਼ 1991 'ਚ ਤਿਆਰ ਕੀਤਾ ਗਿਆ ਮਾਡਲ ਮੈਕਡੌਨਲ ਡਗਲਸ MD-11F ਸੀ। ਇਸ ਦੀ ਵੱਧ ਤੋਂ ਵੱਧ ਲੋਡ ਸਮਰੱਥਾ 6,33,000 ਪੌਂਡ ਹੈ ਅਤੇ ਇਹ 38,000 ਗੈਲਨ ਤੋਂ ਵੱਧ ਈਂਧਣ ਲੈ ਕੇ ਉਡਾਣ ਭਰ ਸਕਦਾ ਹੈ। ਬਚਾਅ ਟੀਮਾਂ ਨੇ ਹਾਦਸੇ ਵਾਲੇ ਇਲਾਕੇ ‘ਚ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
