ਕੈਲਗਰੀ ''ਚ ਪਹਿਲੇ ਸਮਰ ਭੰਗੜਾ ਜੈਮ ਫ੍ਰੀ ਮੇਲੇ ਦਾ ਆਯੋਜਨ

Thursday, Jul 17, 2025 - 08:07 PM (IST)

ਕੈਲਗਰੀ ''ਚ ਪਹਿਲੇ ਸਮਰ ਭੰਗੜਾ ਜੈਮ ਫ੍ਰੀ ਮੇਲੇ ਦਾ ਆਯੋਜਨ

ਕੈਲਗਰੀ (ਟੇਕ ਚੰਦ ਜਗਤਪੁਰ, ਦਲਵੀਰ ਜੱਲੋਵਾਲੀਆ) : ਬੀਤੇ ਦਿਨ ਕੈਲਗਰੀ ‘ਚ ਰੈੱਡ ਐੱਫ ਐੱਮ ਰੇਡੀਓ ਦੇ ਸੰਚਾਲਕ ਕੁਲਵਿੰਦਰ ਸੰਘੇੜਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਪ੍ਰੇਅਰੀ ਵਿੰਡਸ ਪਾਰਕ ‘ਚ ਰੈੱਡ ਐੱਫ ਐੱਮ ਪਹਿਲਾ ਸਮਰ ਭੰਗੜਾ ਜੈਮ ਫਰੀ ਮੇਲਾ ਕਰਵਾਇਆ ਗਿਆ। ਜਿਸ 'ਚ ਸਿਰਮੌਰ ਪੰਜਾਬੀ ਗਾਇਕ ਹਰਜੀਤ ਹਰਮਨ ਤੇ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਹਾਜ਼ਰੀ ਲਗਵਾਈ ਤੇ ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਿਆ। ਹਰਜੀਤ ਹਰਮਨ ਨੇ ਆਪਣੇ ਪੁਰਾਣੇ ਤੇ ਨਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਜਦ ਉਸਨੇ ਆਪਣਾ ਪ੍ਰਸਿੱਧ ਗੀਤ “ਮਿੱਤਰਾਂ ਦਾ ਨਾ ਚੱਲਦਾ “ਗਾਣਾ ਗਾਇਆ ਤਾਂ ਸਰੋਤਿਆਂ ਨੇ ਖੂਬ ਭੰਗੜਾ ਪਾਇਆ। ਗੁਰਨਾਮ ਭੁੱਲਰ ਨੇ ਜਦ “ਡਾਇਮੰਡ ਦੀ ਝਾਂਜਰ“ ਗਾਣਾ ਗਾਇਆ ਤਾਂ ਮੁਟਿਆਰਾਂ ਤੇ ਨੌਜਵਾਨ ਇਸ ਗੀਤ ਤੇ ਖੂਬ ਨੱਚੇ। ਪਰਮ ਗੁਰਾਇਆਂ ਤੇ ਸਫਲ ਸ਼ੇਰ ਨੇ ਵੀ ਗਾਣੇ ਗਾਏ।

PunjabKesari

ਇਸ ਮੇਲੇ ‘ਚ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਪਹਿਲਾ ਇਨਾਮ ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ ਨੂੰ 6,000 ਡਾਲਰ ਦਿੱਤਾ ਗਿਆ। ਦੂਸਰਾ ਇਨਾਮ ਨੱਚਦਾ ਪੰਜਾਬ ਭੰਗੜਾ ਅਕੈਡਮੀ ਕੈਲਗਰੀ ਨੂੰ 3,000 ਤੇ ਤੀਸਰੇ ਸਥਾਨ ਉੱਤੇ ਅਸ਼ਕੇ ਫੋਕ ਆਰਟਸ ਅਕੈਡਮੀ ਕੈਲਗਰੀ ਭੰਗੜਾ ਟੀਮ ਨੂੰ 1,000 ਡਾਲਰ ਦਿੱਤਾ ਗਿਆ। ਫੋਕ ਬੀਟ ਗਿੱਧਾ ਅਕੈਡਮੀ ਨੇ ਵੀ ਪ੍ਰਫੋਰਮ ਕੀਤਾ। ਇਸ ਮੇਲੇ ‘ਚ ਏਅਰ ਪੌਡਸ, ਆਈ ਫ਼ੋਨ, ਟੀਵੀ ਆਦਿ ਲੱਕੀ ਡਰਾਅ ਵੀ ਕੱਢੇ ਗਏ।
  
ਇਸ ਮੇਲੇ 'ਚ ਰੈੱਡ ਐਫ ਐਮ ਕੈਲਗਰੀ, ਰੈੱਡ ਐੱਫ ਐੱਮ ਵੈਨਕੂਵਰ , ਰੈੱਡ ਐੱਫ ਐੱਮ ਟੋਰਾਂਟੋ ਦੀ ਸਮੁੱਚੀ ਟੀਮ ਅਤੇ ਵਲੰਟੀਅਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਮੇਲਾ ਹਰ ਪੱਖੋਂ ਸਫਲ ਰਿਹਾ । ਰੈੱਡ ਐੱਫ ਐੱਮ ਦੇ CEO ਅਤੇ ਪ੍ਰੈਸੀਡੈਂਟ ਕੁਲਵਿੰਦਰ ਸੰਘੇੜਾ ਨੇ ਤਹਿ ਦਿਲੋਂ ਸਾਰੀ ਕਮਿਊਨਟੀ , ਸਪੋਨਸੋਰਸ, ਵਿਆਪਾਰਕ ਅਦਾਰੇ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।

PunjabKesari

ਇਸ ਮੇਲੇ ਵਿੱਚ 17,000 ਤੋਂ 20,000 ਲੋਕਾਂ ਨੇ ਹਿੱਸਾ ਲਿਆ। ਸਟੇਜ ਸੈਕਟਰੀ ਦੀ ਸੇਵਾ ਗੁਰਪ੍ਰੀਤ ਕੌਰ ਤੇ ਗੁਰਪ੍ਰੀਤ ਗਰੇਵਾਲ ਨੇ ਨਿਭਾਈ। ਬੱਚਿਆ ਦੇ ਖੇਡਣ ਲਈ ਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੇਲੇ ਵਿਚ ਉੱਘੀਆਂ ਰਾਜਨੀਤਿਕ ਹਸਤੀਆਂ ਜਿਹਨਾਂ ਵਿਚ ਅਲਬਰਟਾ ਸੂਬੇ ਦੇ ਮੁੱਖ ਮੰਤਰੀ ਡੈਨੀਅਲ ਸਮਿੱਥ, ਮੰਤਰੀ ਮਾਈਲਸ ਮੈਕਡਾਊਗਾਲ, ਮੰਤਰੀ ਰਾਜਨ ਸਾਹਨੀ, ਮੰਤਰੀ ਮੁਹੰਮਦ ਯਾਸੀਨ, ਮੰਤਰੀ ਮਿਕੀ ਅਮੇਰੀ, ਮੇਅਰ ਜੋਤੀ ਗੌਂਡਕ, ਐੱਮ ਪੀ ਜਸਰਾਜ ਸਿੰਘ ਹੱਲਣ, ਐੱਮ ਪੀ ਅਮਨਪ੍ਰੀਤ ਸਿੰਘ ਗਿੱਲ, ਐੱਮ ਪੀ ਦਲਵਿੰਦਰ ਗਿੱਲ, ਪ੍ਰੀਮੀਅਰ ਸਲਾਹਕਾਰ ਹੈਪੀ ਮਾਨ , ਐੱਮ ਐੱਲ ਏ ਪਰਮੀਤ ਸਿੰਘ ਬੋਪਾਰਾਏ, ਕੌਂਸਲਰ ਰਾਜ ਧਾਲੀਵਾਲ, ਕਾਰੋਬਾਰੀ ਪਾਲੀ ਵਿਰਕ, ਜਤਿੰਦਰ ਸਹੇੜੀ, ਤਲਵਿੰਦਰ ਪਰਮਾਰ, ਪ੍ਰੀਮੀਅਰ ਤਾਲਮੇਲ ਸਕੱਤਰ ਜਤਿੰਦਰ ਲੰਮੇ ਅਤੇ ਜੱਸੀ ਨਈਅਰ ਸ਼ਾਮਿਲ ਸਨ, ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਲੰਮੀ ਹਾਜ਼ਰੀ ਭਰ ਕੇ ਸਮੁੱਚੀ ਟੀਮ ਨੂੰ ਸਫਲ ਮੇਲੇ ਲਈ ਵਧਾਈ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News