ਸਿਡਨੀ ''ਚ ਮੈਕਡੋਨਲਡਜ਼ ਦੇ ਬਾਹਰ ਹੈਲੀਕਾਪਟਰ ਉਤਾਰਨ ਵਾਲੇ ਪਾਇਲਟ ਨੇ ਦਿੱਤੀ ਸਫਾਈ

05/15/2017 4:24:26 PM

ਸਿਡਨੀ—  ਸਿਡਨੀ ਦੇ ਮੈਕਡੋਨਲਡਜ਼ ਦੇ ਬਾਹਰ ਪਾਇਲਟ ਵਲੋਂ ਹੈਲੀਕਾਪਟਰ ਲੈਂਡਿੰਗ ਕਰਨ ਦੇ ਮਾਮਲੇ ''ਚ ਪਾਇਲਟ ਨੇ ਆਪਣੀ ਸਫਾਈ ਦਿੱਤੀ ਹੈ। ਪਾਇਲਟ ਨੇ ਕਿਹਾ ਕਿ ਉਸ ਨੂੰ ਹੈਲੀਕਾਪਟਰ ਲੈਂਡਿੰਗ ਕਰਨ ਦੀ ਆਗਿਆ ਸੀ। ਇੱਥੇ ਦੱਸ ਦੇਈਏ ਕਿ ਬੀਤੇ ਸ਼ਨੀਵਾਰ ਦੀ ਸ਼ਾਮ ਨੂੰ ਸਿਡਨੀ ''ਚ ਮੈਕਡੋਨਲਡਜ਼ ਦੇ ਪਾਰਕ ਵਾਲੇ ਏਰੀਆ ''ਚ ਹੈਲੀਕਾਪਟਰ ਉਤਰਿਆ, ਜਿਸ ਨੂੰ ਦੇਖ ਕੇ ਸਥਾਨਕ ਲੋਕ ਹੈਰਾਨ ਰਹਿ ਗਏ ਸਨ। ਪਾਇਲਟ ਨੂੰ ਕੁਝ ਫਾਸਟ ਫੂਡ ਆਡਰ ਕੀਤਾ ਸੀ, ਜਿਸ ਨੂੰ ਲੈਣ ਲਈ ਉਹ ਮੈਕਡੋਨਲਡਜ਼ ਆਇਆ ਅਤੇ ਸਾਮਾਨ ਲੈ ਕੇ ਵਾਪਸ ਹੈਲੀਕਾਪਟਰ ''ਚ ਬੈਠ ਕੇ ਚਲਾ ਗਿਆ। 
ਸਿਡਨੀ ''ਚ ਸੋਮਵਾਰ ਦੀ ਸਵੇਰ ਨੂੰ ਆਸਟਰੇਲੀਆਈ ਰੇਡੀਓ ਸਟੇਸ਼ਨ'' ''ਤੇ ਇਸ ਸੰਬੰਧ ''ਚ ਗੱਲਬਾਤ ਹੋ ਰਹੀ ਸੀ ਤਾਂ ਪਾਇਲਟ ਨੇ ਖੁਦ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਰੇਡੀਓ ਨਾਲ ਗੱਲ ਕਰਦੇ ਹੋਏ ਸ਼ਖਸ ਨੇ ਖੁਦ ਨੂੰ ''ਡੈਨ'' ਦੱਸਦੇ ਹੋਏ ਦੱਸਿਆ ਕਿ ਹੈਲੀਕਾਪਟਰ ਲੈਂਡਿੰਗ ਲਈ ਉਸ ਨੇ ਆਗਿਆ ਲਈ ਸੀ। 
ਦੱਸਣ ਯੋਗ ਹੈ ਕਿ ਹੈਲੀਕਾਪਟਰ ਦੀ ਇਸ ਤਰ੍ਹਾਂ ਐਮਰਜੈਂਸੀ ਲੈਂਡਿੰਗ ਨਾਲ ਸੁਰੱਖਿਆ ਸੰਬੰਧੀ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਘਟਨਾ ਦੇ ਮੀਡੀਆ ਵਿਚ ਆਉਣ ਤੋਂ ਬਾਅਦ ਪਾਇਲਟ ਦੀ ਲੈਂਡਿੰਗ ਸੰਬੰਧੀ ਸੁਰੱਖਿਆ ਨੂੰ ਲੈ ਕੇ ਜਾਂਚ ਜਾਰੀ ਹੈ। ਆਸਟਰੇਲੀਆ ਦੇ ਨਾਗਰਿਕ ਹਵਾਬਾਜ਼ੀ ਸੁਰੱਖਿਆ ਅਥਾਰਟੀ ਨੇ ਕਿਹਾ ਕਿ ਜੇਕਰ ਪਾਇਲਟ ਨੇ ਜ਼ਮੀਨ ਦੇ ਮਾਲਕ ਤੋਂ ਆਗਿਆ ਲੈ ਕੇ ਲੈਂਡਿੰਗ ਕੀਤੀ ਤਾਂ ਇਹ ਗੈਰ-ਕਾਨੂੰਨੀ ਨਹੀਂ ਹੈ।

Tanu

News Editor

Related News