ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

Thursday, Feb 03, 2022 - 11:49 AM (IST)

ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)

ਲੰਡਨ: ਬ੍ਰਿਟੇਨ ਦੇ ਹੀਥਰੋ ਹਵਾਈਅੱਡੇ ਤੋਂ ਜਹਾਜ਼ ਲੈਂਡਿੰਗ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਹਰ ਕੋਈ ਜਹਾਜ਼ ਦੇ ਪਾਇਲਟ ਦੀ ਤਾਰੀਫ਼ ਕਰ ਰਿਹਾ ਹੈ। ਦਰਅਸਲ ਬ੍ਰਿਟਿਸ਼ ਏਅਰਵੇਜ਼ ਦੇ ਇਕ ਜਹਾਜ਼ ਨੂੰ ਤੇਜ਼ ਹਵਾਵਾਂ ਕਾਰਨ ਹੀਥਰੋ ਹਵਾਈਅੱਡੇ ’ਤੇ ਲੈਂਡ ਹੋਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਏਬਰਡੀਨ ਤੋਂ ਇੱਥੇ ਪਹੁੰਚਿਆ। ਪਾਇਲਟ ਨੂੰ ਜਹਾਜ਼ ਦੀ ਲੈਂਡਿੰਗ ਕਰਾਉਣੀ ਸੀ ਪਰ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲਣ ਲੱਗੀਆਂ, ਜਿਸ ਕਾਰਨ ਪਾਇਲਟ ਜਹਾਜ਼ ਨੂੰ ਲੈਂਡ ਨਹੀਂ ਕਰਵਾ ਸਕਿਆ।

ਇਹ ਵੀ ਪੜ੍ਹੋ: ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਅੱਜ ਚੀਨ ਜਾਣਗੇ ਇਮਰਾਨ ਖਾਨ

 

ਘਟਨਾ ਦੀ ਜੋ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਉਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਆਸਮਾਨ ਵਿਚ ਉਡਦਾ ਦਿਖਾਈ ਦਿੰਦਾ ਹੈ ਅਤੇ ਫਿਰ ਹੌਲੀ-ਹੌਲੀ ਜ਼ਮੀਨ ਵੱਲ ਆਉਂਦਾ ਹੈ ਪਰ ਰੁਕਦਾ ਨਹੀਂ ਹੈ। ਹਵਾ ਤੇਜ਼ ਹੋਣ ਕਾਰਨ ਜਹਾਜ਼ ਰਨਵੇ ’ਤੇ ਰੋਕਿਆ ਨਹੀਂ ਜਾ ਸਕਿਆ। ਜਹਾਜ਼ ਦੇ ਪਹੀਏ 2 ਵਾਰ ਜ਼ਮੀਨ ਨੂੰ ਛੂੰਹਦੇ ਹਨ ਅਤੇ ਫਿਰ ਜਹਾਜ਼ ਮੁੜ ਉਡਾਣ ਭਰ ਲੈਂਦਾ ਹੈ। ਵੀਡੀਓ ਦੇ ਆਖ਼ੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੀ ਟੇਲ ਯਾਨੀ ਪਿੱਛਲੇ ਹਿੱਸੇ ਨੇ ਪੂਰੀ ਤਰ੍ਹਾਂ ਜ਼ਮੀਨ ਨੂੰ ਛੂਹ ਲਿਆ ਸੀ, ਜਿਸ ਕਾਰਨ ਜਹਾਜ਼ ਕਰੈਸ਼ ਵੀ ਹੋ ਸਕਦਾ ਸੀ ਪਰ ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਮੁੜ ਉਡਾਣ ਭਰ ਲਈ। ਹਾਲਾਂਕਿ ਦੂਜੀ ਕੋਸ਼ਿਸ਼ ਵਿਚ ਜਹਾਜ਼ ਨੂੰ ਸਫ਼ਲਤਾਪੂਰਵਕ ਲੈਂਡ ਕਰਾਇਆ ਗਿਆ। ਇਸ ਵੀਡੀਓ ਨੂੰ ਦੇਖਣ ਮਗਰੋਂ ਲੋਕ ਪਾਇਲਟ ਦੀ ਸੂਝਬੂਝ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਦਰਦਨਾਕ: ਕਾਂਗੋ ’ਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ 26 ਲੋਕਾਂ ਦੀ ਮੌਤ

ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਪਾਇਲਟ ਉੱਚ ਸਿਖਲਾਈ ਪ੍ਰਾਪਤ ਹੁੰਦੇ ਹਨ ਅਤੇ ਖ਼ਰਾਬ ਮੌਸਮ ਅਤੇ ਹਾਲਾਤ ਖ਼ਰਾਬ ਹੋਣ ’ਤੇ ਜਹਾਜ਼ ਨੂੰ ਸੰਭਾਲ ਲੈਂਦੇ ਹਨ। ਸਾਡੇ ਫਲਾਈਟ ਕਰੂ ਨੇ ਜਹਾਜ਼ ਨੂੰ ਸੁਰੱਖਿਤ ਲੈਂਡ ਕਰਾਇਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News