ਬੱਚੀ ਫਲਾਈਟ ''ਚ ਭੁੱਲੀ ਆਪਣੀ ਗੁੱਡੀ, 6 ਹਜ਼ਾਰ ਮੀਲ ਜਹਾਜ਼ ਉਡਾ ਕੇ ਵਾਪਸ ਦੇਣ ਪੁੱਜਾ ਪਾਇਲਟ

08/29/2023 5:02:27 PM

ਇੰਟਰਨੈਸ਼ਨਲ ਡੈਸਕ- ਇਕ ਪਾਇਲਟ ਨੇ 9 ਸਾਲ ਦੀ ਬੱਚੀ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਜੋ ਕੰਮ ਕੀਤਾ ਹੈ, ਉਸਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਇਹ ਬੱਚੀ ਆਪਣੀ ਗੁੱਡੀ ਫਲਾਇਟ 'ਚ ਭੁੱਲ ਗਈ ਸੀ। ਜਿਸਤੋਂ ਬਾਅਦ ਪਾਇਲਟ ਨੇ ਕਰੀਬ 6 ਹਜ਼ਾਰ ਮੀਲ ਤਕ ਜਹਾਜ਼ ਉਡਾ ਕੇ ਟੋਕੀਓ ਤੋਂ ਟੈਕਸਾਸ ਤਕ ਦਾ ਸਫਰ ਪੂਰਾ ਕੀਤਾ ਅਤੇ ਬੱਚੀ ਨੂੰ ਉਸਦੀ ਗੁਆਚੀ ਗੁੱਡੀ ਵਾਪਸ ਕੀਤੀ। ਅਮਰੀਕੀ ਏਅਰਲਾਈਨਜ਼ 'ਚ ਕੰਮ ਕਰਨ ਵਾਲੇ ਜੇਮਸ ਡੈਨੇਨ ਨੂੰ ਫੇਸਬੁੱਕ ਰਾਹੀਂ ਪਤਾ ਲੱਗਾ ਕਿ ਵੈਲੇਂਟੀਨਾ ਨਾਂ ਦੀ ਬੱਚੀ ਦੀ ਗੁੱਡੀ ਗੁਆਚ ਗਈ ਹੈ। ਜਿਸਨੂੰ ਆਖਰੀ ਵਾਰ ਟੋਕੀਓ ਦੇ ਇਕ ਹਜ਼ਾਜ 'ਚ ਦੇਖਿਆ ਗਿਆ ਸੀ। 

ਏਹ ਪਰਿਵਾਰ ਇੰਡੋਨੇਸ਼ੀਆ ਦੇ ਬਾਲੀ ਦੀ ਯਾਤਰਾ ਕਰਕੇ ਟੈਕਸਾਸ ਪਰਤ ਰਿਹਾ ਸੀ। ਇਨ੍ਹਾਂ ਨੂੰ ਵਿਚ ਟੋਕੀਓ ਰੁਕਣਾ ਪਿਆ। ਉੱਥੇ ਸਟਾਪਓਵਰ ਸੀ। ਪਾਇਲਟ ਨੇ ਜਦੋਂ ਸੋਸ਼ਲ ਮੀਡੀਆ 'ਤੇ ਪੋਸਟ ਦੇਖੀ ਤਾਂ ਉਸਨੇ ਟੋਕੀਓ ਹਨੇਦਾ ਏਅਰਪੋਰਟ 'ਤੇ ਟਰਕਿਸ਼ ਏਅਰਲਾਈਨਜ਼ ਨਾਲ ਸੰਪਰਕ ਕੀਤਾ। ਜਿਸਤੋਂ ਬਾਅਦ ਉਸਨੂੰ ਗੁਆਚੀ ਹੋਈ ਗੁੱਡੀ ਦਾ ਪਤਾ ਲੱਗਾ। ਉਸਨੇ ਗੁੱਡੀ ਦੀਆਂ ਤਸਵੀਰਾਂ ਲਈਆਂ ਅਤੇ ਗੁੱਡੀ ਨੂੰ ਲੈ ਕੇ ਵੈਲੇਂਟੀਨਾ ਨੂੰ ਦੇਣ ਲਈ ਰਵਾਨਾ ਹੋ ਗਿਆ। ਡੈਨੇਨਨੇ ਕਿਹਾ ਕਿ ਇਹ ਮੇਰਾ ਸੁਭਾਅ ਹੈ। ਮੈਨੂੰ ਲੋਕਾਂ ਦੀ ਮਦਦ ਕਰਨਾ ਪਸੰਦ ਹੈ। ਇਹੀ ਮੈਂ ਕਰ ਰਿਹਾ ਹੈ। ਮੈਨੂੰ ਸੱਚੀ ਖੁੱਸ਼ੀ ਸੀ ਕਿ ਮੈਂ ਕਿਸੇ ਲਈ ਕੁਝ ਚੰਗਾ ਕਰ ਸਕਿਆ।

PunjabKesari

ਬੱਚੀ ਨੂੰ ਤਿੰਨ ਹਫਤਿਆਂ ਬਾਅਦ ਗੁੱਡੀ ਮਿਲ ਗਈ। ਪਾਇਲਟ ਦਾ ਘਰ ਉਸਦੇ ਘਰ ਦੇ ਨੇੜੇ ਹੀ ਸੀ। ਪਾਇਲਟ ਨੇ ਬੱਚੀ ਨੂੰ ਤੋਹਫੇ 'ਚ ਜਾਪਾਨੀ ਟਰੀਟ ਦਿੱਤੀ ਅਤੇ ਇਕ ਮੈਪ ਵੀ ਦਿੱਤਾ। ਵੈਲੇਂਟੀਨਾ ਨੇ ਇਕ ਸ਼ੋਅ 'ਚ ਕਿਹਾ ਕਿ ਇਹ ਗੁੱਡੀ ਮੇਰੇ ਲਈ ਬਹੁਤ ਅਹਿਮ ਹੈ।  ਇਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਇਹ ਮੇਰੀ ਸਭ ਤੋਂ ਚੰਗੀ ਦੋਸਤ ਹੈ। ਜਦੋਂ ਅਸੀਂ ਹੋਟਨ ਵੱਲ ਗਏ ਤਾਂ ਉਹ ਗੁਆਚ ਗਈ ਸੀ, ਮੈਨੂੰ ਬਹੁਤ ਬੁਰਾ ਲੱਗਾ। ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਮੇਰਾ ਦਿਲ ਟੁੱਟ ਗਿਆ ਹੋਵੇ। 

ਵੈਲੇਂਟੀਨਾ ਦੇ ਮਾਤਾ-ਪਿਤਾ ਨੇ ਪਾਇਲਟ ਡੈਨੇਨ ਦਾ ਧੰਨਵਾਦ ਕੀਤਾ ਹੈ। ਉਸਦੇ ਪਿਤਾ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਇਸ ਗੱਲ ਦਾ ਇਕ ਹੋਰ ਸੰਕੇਤ ਹੈ ਕਿ ਇਸ ਦੁਨੀਆ 'ਚ ਬਹੁਤ ਦਿਆਲਤਾ ਹੈ। ਮੈਂ ਸੱਚਮੁੱਚ ਖੁਸ਼ ਹਾਂ ਕਿ ਜੇਮਸ ਸਾਡੀ ਮਦਦ ਕਰਨ ਦੇ ਯੋਗ ਸੀ ਅਤੇ ਮੈਂ ਇਸਦੇ ਲਈ ਉਸਦਾ ਧੰਨਵਾਦੀ ਹਾਂ।


Rakesh

Content Editor

Related News