ਇਜ਼ਰਾਈਲ ''ਚ 250 ਲੋਕਾਂ ਨੂੰ ਮਾਰਨ ਵਾਲੇ ਹਮਲਾਵਰ ਦੀ ਤਸਵੀਰ ਆਈ ਸਾਹਮਣੇ, ਪਾਕਿਸਤਾਨ ਨਾਲ ਸੀ ਖ਼ਾਸ ਕੁਨੈਕਸ਼ਨ
Tuesday, Oct 10, 2023 - 02:07 AM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲੀ ਹਮਲੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਕ ਸੰਗੀਤ ਸਮਾਰੋਹ ਵਿੱਚ 250 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਹਮਲਾਵਰ ਦੀ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਦਾ ਪਾਕਿਸਤਾਨ ਨਾਲ ਖ਼ਾਸ ਕੁਨੈਕਸ਼ਨ ਸੀ ਅਤੇ ਉਸ ਨੇ ਕਰਾਚੀ ਦੇ ਇਕ ਮਦਰੱਸੇ ਤੋਂ ਪੜ੍ਹਾਈ ਕੀਤੀ ਸੀ।
ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਮਰਨ ਵਾਲਿਆਂ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ। ਦਹਾਕਿਆਂ ਤੋਂ ਚੱਲੀ ਆ ਰਹੀ ਦੁਸ਼ਮਣੀ ਦੇ ਵਿਚਾਲੇ ਹਮਾਸ ਨੇ ਉਦੋਂ ਫਿਲਸਤੀਨ ਤੋਂ ਅਚਾਨਕ ਹਵਾਈ ਹਮਲੇ ਸ਼ੁਰੂ ਕਰ ਦਿੱਤੇ, ਜਦੋਂ ਇਜ਼ਰਾਈਲ ਦੇ ਲੋਕ ਗਹਿਰੀ ਨੀਂਦ ਸੌਂ ਰਹੇ ਸਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗ ਦਾ ਐਲਾਨ ਕਰਨਾ ਪਿਆ। ਇਹ ਲੜਾਈ ਤੀਜੇ ਦਿਨ ਵੀ ਜਾਰੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਕੁਲਫੀ ਵੇਚ ਰਿਹਾ ਡੋਨਾਲਡ ਟ੍ਰੰਪ!, ਵੀਡੀਓ ਦੇਖ Confuse ਹੋਏ ਲੋਕ
ਸ਼ਨੀਵਾਰ ਸਵੇਰੇ ਗਾਜ਼ਾ ਪੱਟੀ ਦੇ ਬਾਹਰ ਹੋਏ ਹਮਲਿਆਂ 'ਚ 700 ਤੋਂ ਵੱਧ ਇਜ਼ਰਾਈਲੀ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ। ਇਸ ਲੜਾਈ ਅਤੇ ਜਵਾਬੀ ਹਮਲਿਆਂ ਵਿੱਚ ਕਰੀਬ 400 ਫਿਲਸਤੀਨੀ ਮਾਰੇ ਗਏ ਹਨ। ਇਜ਼ਰਾਈਲੀ ਬਲਾਂ ਨੇ ਅੱਤਵਾਦੀਆਂ ਦੀ ਘੁਸਪੈਠ ਵਾਲੇ ਜ਼ਿਆਦਾਤਰ ਇਲਾਕਿਆਂ 'ਤੇ ਮੁੜ ਕਬਜ਼ਾ ਕਰ ਲਿਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਾਸ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਤਬਾਹ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜੰਗ ਖ਼ਤਮ ਨਹੀਂ ਹੋਵੇਗੀ। ਇਸ ਕੰਮ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
Reportedly one of the attackers involved in the cold-blooded killings of 250 people at the Music fest in Israel had studied from a Pakistani Madrassa in Karachi. pic.twitter.com/GeVs1xowVt
— Megh Updates 🚨™ (@MeghUpdates) October 9, 2023
@MeghUpdates ਦੇ ਅਕਾਊਂਟ ਤੋਂ ਇਸ ਹਮਲਾਵਰ ਦੀ ਤਸਵੀਰ 'X' 'ਤੇ ਪੋਸਟ ਕੀਤੀ ਗਈ ਹੈ। ਨਾਲ ਹੀ ਇਹ ਵੀ ਲਿਖਿਆ ਗਿਆ ਕਿ ਕਰਾਚੀ 'ਚ ਇਜ਼ਰਾਈਲ 'ਚ ਇਕ ਸੰਗੀਤ ਸਮਾਰੋਹ 'ਚ 250 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ 'ਚ ਕਥਿਤ ਤੌਰ 'ਤੇ ਸ਼ਾਮਲ ਹਮਲਾਵਰਾਂ 'ਚੋਂ ਇਕ ਨੇ ਪਾਕਿਸਤਾਨੀ ਮਦਰੱਸੇ ਤੋਂ ਪੜ੍ਹਾਈ ਕੀਤੀ ਸੀ ਅਤੇ ਪਾਕਿਸਤਾਨ ਨਾਲ ਇਸ ਦਾ ਖ਼ਾਸ ਕੁਨੈਕਸ਼ਨ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8