ਇਸ ਨੌਜਵਾਨ ਨੇ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਸੀ ਧਮਕੀ
Tuesday, Dec 28, 2021 - 04:11 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਨੂੰ ਮਾਰਨ ਦੀ ਧਮਕੀ ਦੇਣ ਅਤੇ ਕੋਸ਼ਿਸ਼ ਤਹਿਤ ਮਹਿਲ ਵਿਚ ਦਾਖ਼ਲ ਹੋਣ ਵਾਲੇ 19 ਸਾਲਾ ਨੌਜਵਾਨ ਜਸਵੰਤ ਸਿੰਘ ਚੈਲ ਦੀ ਤਸਵੀਰ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਤੀਰ-ਕਮਾਨ ਸਮੇਤ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਵਿਚ ਦਾਖ਼ਲ ਹੋਇਆ ਸੀ। ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਹੈ।
ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ
ਦੱਸ ਦੇਈਏ ਕਿ ਇਹ ਨੌਜਵਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਆਪਣਾ ਨਾਮ ਜਸਵੰਤ ਸਿੰਘ ਚੈਲ ਦੱਸ ਰਿਹਾ ਹੈ। ਵੀਡੀਓ 'ਚ ਨਕਾਬਪੋਸ਼ ਨੌਜਵਾਨ ਕਹਿ ਰਿਹਾ ਹੈ, 'ਮੈਂ ਦੁਖੀ ਹਾਂ, ਮੈਂ ਜੋ ਕੀਤਾ ਅਤੇ ਮੈਂ ਜੋ ਕਰਾਂਗਾ, ਉਸ ਤੋਂ ਮੈਂ ਦੁਖੀ ਹਾਂ। ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈਥ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਾਂਗਾ।' ਉਹ ਅੱਗੇ ਕਹਿ ਰਿਹਾ ਹੈ, 'ਇਹ ਉਨ੍ਹਾਂ ਲੋਕਾਂ ਲਈ ਬਦਲਾ ਹੈ ਜੋ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿਚ ਮਾਰੇ ਗਏ ਸਨ। ਇਹ ਉਨ੍ਹਾਂ ਲੋਕਾਂ ਲਈ ਵੀ ਬਦਲਾ ਹੈ ਜੋ ਆਪਣੀ ਨਸਲ ਕਾਰਨ ਮਾਰੇ ਗਏ, ਅਪਮਾਨਿਤ ਕੀਤੇ ਗਏ, ਵਿਤਕਰੇ ਦਾ ਸ਼ਿਕਾਰ ਹੋਏ। ਮੈਂ ਇਕ ਭਾਰਤੀ ਸਿੱਖ ਹਾਂ। ਮੇਰਾ ਨਾਮ ਜਸਵੰਤ ਸਿੰਘ ਚੈਲ ਹੈ, ਮੇਰਾ ਨਾਮ ਡਾਰਥ ਜੋਨਸ ਹੈ।'
ਇਹ ਵੀ ਪੜ੍ਹੋ : ਵੱਡਾ ਦਾਅਵਾ, ਬ੍ਰਿਟੇਨ ’ਚ ਕੋਵਿਡ ਕਾਰਨ ਘੱਟ ਮੌਤਾਂ ਪਿੱਛੇ ਹੈ ਇਹ ਵਜ੍ਹਾ
ਪੁਲਸ ਨੇ ਨੌਜਵਾਨ ਨੂੰ ਮਾਨਸਿਕ ਸਿਹਤ ਐਕਟ ਤਹਿਤ ਹਿਰਾਸਤ ਵਿਚ ਲੈ ਲਿਆ ਸੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਜਸਵੰਤ ਸਿੰਘ ਚੈਲ ਦੇ ਪਿਤਾ ਜਸਬੀਰ ਸਿੰਘ ਚੈਲ (57) ਨੇ ਦੁਖ਼ੀ ਮਨ ਨਾਲ ਕਿਹਾ ਹੈ ਕਿ 'ਅਸੀਂ ਖੁਦ ਉਹ ਕਾਰਨ ਲੱਭ ਰਹੇ ਹਾਂ ਕਿ ਉਹਨਾਂ ਦੇ ਪੁੱਤਰ 'ਤੇ ਅਜਿਹੇ ਹਾਲਾਤ ਕਿਉਂ ਬਣੇ? ਸਾਨੂੰ ਉਸ ਨਾਲ ਗੱਲ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਪਰ ਅਸੀਂ ਉਸ ਦੀ ਮਦਦ ਲਈ ਚਾਰਾਜੋਈ ਕਰ ਰਹੇ ਹਾਂ। ਅਸੀਂ ਬਹੁਤ ਹੀ ਭਿਆਨਕ ਦੌਰ ਵਿਚੋਂ ਗੁਜਰ ਰਹੇ ਹਾਂ, ਇਸ ਮਸਲੇ ਨੂੰ ਹੱਲ ਕਰਨਾ ਵੀ ਚਾਹੁੰਦੇ ਹਾਂ ਪਰ ਸੌਖਾ ਨਹੀਂ ਹੈ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।