ਆਸਟਰੇਲੀਆ ''ਚ 2 ਭਾਰਤੀਆਂ ਸਣੇ 7 ਜੇਬਕਤਰੇ ਗ੍ਰਿਫਤਾਰ
Friday, Jan 17, 2020 - 04:37 PM (IST)

ਮੈਲਬੌਰਨ- ਆਸਟਰੇਲੀਆ ਦੀ ਪੁਲਸ ਨੇ ਦੋ ਭਾਰਤੀਆਂ ਸਣੇ 7 ਲੋਕਾਂ ਨੂੰ ਜੇਬਕਤਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਫੜੇ ਗਏ ਚਾਰ ਪੁਰਸ਼ ਤੇ ਤਿੰਨ ਔਰਤਾਂ ਵਾਲੇ ਇਸ ਗਿਰੋਹ ਦੇ ਪੰਜ ਮੈਂਬਰ ਸ਼੍ਰੀਲੰਕਾਈ ਨਾਗਰਿਕ ਹਨ। ਦੋ ਗ੍ਰਿਫਤਾਰ ਨਾਗਰਿਕਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਇਹ ਪਿਛਲੇ ਦੋ ਮਹੀਨਿਆਂ ਤੋਂ ਮੈਲਬੋਰਨ ਦੇ ਸੈਂਟਰਲ ਬਿਜ਼ਨੈਸ ਡਿਸਟ੍ਰਿਕਟ ਵਿਚ ਟਰੇਨ, ਬੱਸ ਤੇ ਟ੍ਰਾਮ ਨੈੱਟਵਰਕ ਤੋਂ ਸਫਰ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਇਹਨਾਂ ਨੂੰ ਫੜਨ ਦੇ ਲਈ ਆਪ੍ਰੇਸ਼ਨ ਗੇਲਫੋਰਸ ਚਲਾਇਆ ਗਿਆ ਸੀ।
ਵਿਕਟੋਰੀਆ ਪੁਲਸ ਦੀ ਬੁਲਾਰਨ ਮੇਲਿਸਾ ਸੀਚ ਨੇ ਕਿਹਾ ਕਿ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਵੱਖ-ਵੱਖ ਸਥਾਨਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਸਟਰੇਲੀਆ ਦੀ ਸਰਹੱਦੀ ਪੁਲਸ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ 'ਤੇ ਵਿਚਾਰ ਕਰ ਸਕਦੀ ਹੈ। ਇਹਨਾਂ ਸਾਰਿਆਂ 'ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਇੰਝ ਰੱਖੀ ਨਜ਼ਰ
ਸਾਰਜੈਂਟ ਕ੍ਰਿਸ ਓ'ਬ੍ਰਇਨ ਨੇ ਕਿਹਾ ਕਿ ਅਸੀਂ ਸ਼ਹਿਰ ਵਿਚ ਹੋ ਰਹੀ ਚੋਰੀ ਤੇ ਜੇਬਕਤਰੀ ਦੀ ਜਾਂਚ ਕੀਤੀ। ਦੋਸ਼ੀ ਮੌਕੇ ਦੇ ਹਿਸਾਬ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਵਿਕਟੋਰੀਆ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਪੁਲਸ ਨੇ ਕਈ ਟੀਮਾਂ ਬਣਾ ਕੇ ਪ੍ਰਮੁੱਖ ਸਥਾਨਾਂ 'ਤੇ ਨਜ਼ਰ ਰੱਖੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਪੁਖਤਾ ਕੀਤੀ।