ਜਹਾਜ਼ ''ਚ ਬੰਬ ਦੀ ਧਮਕੀ ਤੋਂ ਬਾਅਦ ਪੇਸ਼ਾਵਰ ਹਵਾਈ ਅੱਡੇ ''ਤੇ ਮਚੀ ਹਫੜਾ-ਦਫੜੀ

04/22/2019 10:45:01 PM

ਇਸਲਾਮਾਬਾਦ— ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਇਕ ਘਰੇਲੂ ਜਹਾਜ਼ 'ਚ ਸੋਮਵਾਰ ਨੂੰ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੰਸੀ ਸਥਿਤੀ ਲਾਗੂ ਕਰਨੀ ਪਈ। ਰਿਪੋਰਟਾਂ ਮੁਤਾਬਕ ਕਰਾਚੀ ਤੋਂ ਪੇਸ਼ਾਵਰ ਪਹੁੰਚੇ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਂਸ ਦੇ ਜਹਾਜ਼ (ਪੀਕੇ 350) ਦੇ ਪਾਇਲਟ ਨੇ ਬੱਚਾ ਖਾਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਟਰੋਲ ਟਾਵਰ ਨੂੰ ਬੰਬ ਹੋਣ ਦੀ ਧਮਕੀ ਦੀ ਜਾਣਕਾਰੀ ਦਿੱਤੀ। ਇਸ ਸੂਚਨਾ ਤੋਂ ਬਾਅਦ ਹਵਾਈ ਅੱਡੇ 'ਤੇ ਐਮਰਜੰਸੀ ਸਥਿਤੀ ਐਲਾਨ ਕਰ ਦਿੱਤੀ ਗਈ। 

ਬੀਤੀ ਰਾਤ 11.49 'ਤੇ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਇਸ ਨੂੰ ਰਨਵੇਅ ਤੋਂ ਹਟਾ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਤੇ ਇਸ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਕਰਾਚੀ ਦੇ ਜਿਨਾਹ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਕਾਰਗੋ ਵਾਲੇ ਹਿੱਸੇ 'ਚ ਬੰਬ ਹੋਣ ਦੀ ਧਮਕੀ ਮਿਲੀ। ਪਾਕਿਸਤਾਨ ਦੇ ਨਾਗਰ ਐਵੀਏਸ਼ਨ ਅਥਾਰਟੀ ਨੇ ਅਗਲੇ ਹੁਕਮ ਤੱਕ ਇਸ ਹਵਾਈ ਅੱਡੇ ਦੇ ਸਾਰੇ ਜਹਾਜ਼ਾਂ ਦੀ ਉਡਾਣ ਰੱਦ ਕਰ ਦਿੱਤੀ। ਬੰਬ ਦੀ ਧਮਕੀ ਦੇ ਸੂਤਰ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।


Baljit Singh

Content Editor

Related News