ਅਦਾਲਤ ’ਚ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਜੇਲ ’ਚ ਮੇਰੇ ’ਤੇ ਤਸ਼ੱਦਦ ਹੋਇਆ

Friday, Dec 29, 2023 - 10:50 AM (IST)

ਅਦਾਲਤ ’ਚ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਜੇਲ ’ਚ ਮੇਰੇ ’ਤੇ ਤਸ਼ੱਦਦ ਹੋਇਆ

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਇਮਰਾਨ ਖਾਨ ਦੇ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਧਮਕਾਉਣ ਤੋਂ ਬਾਅਦ ਪਾਕਿਸਤਾਨ ਪੁਲਸ ਹੁਣ ਉਸ ਨੂੰ ਹਥਕੜੀ ਲਗਾ ਕੇ ਅਦਾਲਤ ’ਚ ਲਿਆਈ। ਉਸ ਨੂੰ ਵੀਰਵਾਰ ਨੂੰ ਰਾਵਲਪਿੰਡੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੁਰੈਸ਼ੀ ਨੇ ਦੋਸ਼ ਲਾਇਆ ਹੈ ਕਿ ਜੇਲ ’ਚ ਮੇਰੇ ’ਤੇ ਤਸ਼ੱਦਦ ਕੀਤਾ ਗਿਆ ਸੀ। ਕੁਰੈਸ਼ੀ ਨੇ ਰਾਵਲਪਿੰਡੀ ਜੁਡੀਸ਼ੀਅਲ ਕੰਪਲੈਕਸ ’ਚ ਸੁਣਵਾਈ ਦੌਰਾਨ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ, ‘‘ਬੀਤੀ ਰਾਤ ਜੇਲ ਦੇ ਬਾਹਰ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕਰਨ ਤੋਂ ਬਾਅਦ ਜੇਲ ’ਚ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ।’’ ਖਬਰਾਂ ਮੁਤਾਬਕ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਕਥਿਤ ਤੌਰ ’ਤੇ ਸੁਪਰੀਮ ਕੋਰਟ ਵੱਲੋ ਸਿਫਰ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕੁਰੈਸ਼ੀ ਨੂੰ ਅਡਿਆਲਾ ਜੇਲ ’ਚੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ, ਪੀ. ਟੀ. ਆਈ. ਨੇਤਾ ਨੇ ਕਈ ਮੌਕਿਆਂ ’ਤੇ ਪੰਜਾਬ ਪੁਲਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਧੱਕਾ ਦੇ ਕੇ ਜੇਲ ’ਚੋਂ ਬਾਹਰ ਕੱਢ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ, ‘‘ਪੀ. ਟੀ. ਆਈ. ਨੇਤਾ ਨੂੰ 9 ਮਈ ਦੀ ਹਿੰਸਾ ਨਾਲ ਸਬੰਧਤ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।’’ ਕੁਰੈਸ਼ੀ ਨੂੰ ਪਹਿਲਾਂ ਪੁਲਸ ਕੈਂਟ ਥਾਣੇ ਲੈ ਗਈ, ਜਿੱਥੇ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਦੀਆਂ ਅੱਖਾਂ ਹੋਈਆਂ ਨਮ, ਪਿਤਾ ਨੂੰ ਯਾਦ ਕਰ ਲਿਖੀ ਭਾਵੁਕ ਪੋਸਟ

ਵੀਰਵਾਰ ਨੂੰ ਕੁਰੈਸ਼ੀ ਨੂੰ ਬਖਤਰਬੰਦ ਪੁਲਸ ਵੈਨ ’ਚ ਡਿਊਟੀ ਮੈਜਿਸਟ੍ਰੇਟ ਸਈਅਦ ਜਹਾਂਗੀਰ ਅਲੀ ਦੀ ਅਦਾਲਤ ’ਚ ਲਿਆਂਦਾ ਗਿਆ। ਪੀ. ਟੀ. ਆਈ. ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਪੁਲਸ ਕਰਮਚਾਰੀ ਕੁਰੈਸ਼ੀ ਨੂੰ ਹਥਕੜੀਆਂ ਵਿੱਚ ਲਿਜਾਂਦੇ ਨਜ਼ਰ ਆ ਰਹੇ ਹਨ। ਸੁਣਵਾਈ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਟੀ. ਆਈ. ਨੇਤਾ ਦੀ ਧੀ ਮੇਹਰ ਬਾਨੋ ਕੁਰੈਸ਼ੀ ਨੇ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧਾਂ ’ਤੇ ਨਾਰਾਜ਼ਗੀ ਪ੍ਰਗਟਾਈ। ਉਸ ਨੇ ਕਿਹਾ, ‘‘ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਕਿਸੇ ਅੱਤਵਾਦੀ ਨੂੰ ਪੇਸ਼ ਕਰ ਰਹੇ ਹੋਣ।’’ ਮੇਹਰ ਬਾਨੋ ਨੇ ਕਿਹਾ, ‘‘ਕਿਸੇ ਨੂੰ ਵੀ ਨਿਆਂਇਕ ਕੰਪਲੈਕਸ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਪੁਲਸ ਦਾ ਵਤੀਰਾ ਨਿਰਾਸ਼ਾਜਨਕ ਸੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News