ਫੋਟੋਗ੍ਰਾਫਰ ਨੇ ਤਸਵੀਰਾਂ ਵਿਚ ਦਿਖਾਈ ਕਿਰਗਿਸਤਾਨ ਦੇ ਲੋਕਾਂ ਦੀ ਖੂਬਸੂਰਤੀ

07/27/2017 12:16:47 PM

ਲੇਬਨਾਨ— ਲੇਬਨਾਨ ਦੇ ਰਹਿਣ ਵਾਲੇ ਫੋਟੋਗਰਾਫਰ ਉਮਰ ਰੇਡਾ (Omar Reda) ਨੇ ਹਾਲ ਹੀ ਵਿਚ ਨਵੀਆਂ ਖਿੱਚੀਆਂ ਗਈਆਂ ਤਸਵੀਰਾਂ ਦੀ ਸੀਰੀਜ਼ ਜਾਰੀ ਕੀਤੀ ਹੈ । ਇਸ ਵਾਰ ਉਸ ਨੇ ਮੱਧ ਏਸ਼ੀਆਈ ਦੇਸ਼ ਕਿਰਗਿਸਤਾਨ ਦੇ ਲੋਕਾਂ ਦੀ ਖੂਬਸੂਰਤੀ ਆਪਣੇ ਕੈਮਰੇ ਵਿਚ ਕੈਦ ਕੀਤੀ ਹੈ । ਉਸ ਨੇ ਪੇਂਡੂ ਇਲਾਕੇ ਵਿਚ ਜਾ ਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਹਨ ।  ਉਮਰ ਨੇ ਦੱਸਿਆ ਕਿ ਕਿਰਗਿਸਤਾਨ ਦਾ ਪੇਂਡੂ ਇਲਾਕ ਕਾਫ਼ੀ ਖੂਬਸੂਰਤ ਹੈ । ਇੱਥੇ ਤੁਹਾਨੂੰ ਕਫੀ ਪਹਾੜੀਆਂ ਵੀ ਦੇਖਣ ਨੂੰ ਮਿਲਣਗੀਆਂ । ਉਮਰ ਦਾ ਕਹਿਣਾ ਸੀ ਕਿ ਇੱਥੋਂ ਦੇ ਲੋਕ ਕਾਫੀ ਮਿਲਣਸਾਰ ਹੁੰਦੇ ਹਨ । ਨਾਲ ਹੀ ਇਹ ਵੀ ਦੱਸਿਆ ਕਿ ਉਹ ਜਿੱਥੇ ਵੀ ਗਿਆ ਲੋਕਾਂ ਨੇ ਹਮੇਸ਼ਾ ਖੁਸ਼ ਹੋ ਕੇ ਉਸ ਦਾ ਸਵਾਗਤ ਕੀਤਾ । ਇੰਨਾਂ ਹੀ ਨਹੀਂ ਉੱਥੇ ਦੇ ਲੋਕ ਕਾਫੀ ਖੁਸ਼ਮਿਜਾਜ ਵੀ ਹੁੰਦੇ ਹੈ । ਇਸ ਤੋਂ ਇਲਾਵਾ ਤੁਹਾਨੂੰ ਇੱਥੇ ਦੇ ਹਰੇ ਮੈਦਾਨਾਂ ਵਿਚ ਕਾਫੀ ਗਿਣਤੀ ਵਿਚ ਘੋੜੇ ਭੱਜਦੇ ਦਿਖਾਈ ਦੇਣਗੇ । ਉਨ੍ਹਾਂ ਦਾ ਮੰਨਣਾ ਹੈ ਕਿ ਘੁੰਮਣ-ਫਿਰਨ ਦੀ ਨਜ਼ਰ ਤੋਂ ਕਿਰਗਿਸਤਾਨ ਕਾਫੀ ਵਧੀਆ ਜਗ੍ਹਾ ਹੈ ।


Related News