ਟਰੰਪ ਦੀ ਪਰਫਿਊਮ ਐਡ ’ਚ ਬਾਈਡੇਨ ਦੀ ਪਤਨੀ ਦੀ ਫੋਟੋ
Friday, Dec 13, 2024 - 05:51 AM (IST)

ਪੈਰਿਸ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 7 ਦਸੰਬਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਮੁਲਾਕਾਤ ਹੋਈ ਸੀ। ਦੋਵੇਂ ਨੇਤਾ ਇੱਥੇ ਨੋਤਰੇਦੇਮ ਕੈਥੇਡ੍ਰਲ ਚਰਚ ਦੀ ਰੀਓਪਨਿੰਗ ਸੈਰੇਮਨੀ ’ਚ ਪਹੁੰਚੇ ਸਨ। ਚਰਚ ਨੂੰ ਅੱਗ ਲੱਗਣ ਤੋਂ 5 ਸਾਲ ਬਾਅਦ ਦੁਬਾਰਾ ਬਣਾਇਆ ਗਿਆ ਹੈ।
ਮੁਲਾਕਾਤ ਤੋਂ ਬਾਅਦ ਟਰੰਪ ਨੇ ਜਿਲ ਬਾਈਡੇਨ ਨਾਲ ਆਪਣੀ ਇਕ ਫੋਟੋ ਸਾਂਝੀ ਕੀਤੀ ਸੀ। ਇਸ ਫੋਟੋ ਦੀ ਵਰਤੋਂ ਟਰੰਪ ਨੇ ਆਪਣੇ ਪਰਫਿਊਮ ਦੇ ਪ੍ਰਚਾਰ ਲਈ ਕੀਤੀ ਸੀ। ਇਸ ਦੇ ਕੈਪਸ਼ਨ ’ਚ ਟਰੰਪ ਨੇ ਲਿਖਿਆ ਸੀ-ਇਕ ਅਜਿਹੀ ਖੁਸ਼ਬੂ, ਜਿਸ ਦਾ ਤੁਹਾਡੇ ਦੁਸ਼ਮਣ ਵੀ ਵਿਰੋਧ ਨਾ ਕਰ ਸਕਣ। ਟਰੰਪ ਦੀ ਇਸ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮੀਮਜ਼ ਵੀ ਬਣੇ।