ਫਿਲੀਪੀਨਜ਼ : ਸਕੂਲ 'ਚ ਗ੍ਰੇਨੇਡ ਧਮਾਕਾ, 2 ਲੋਕਾਂ ਦੀ ਮੌਤ ਤੇ 10 ਜ਼ਖਮੀ
Thursday, Nov 28, 2019 - 05:17 PM (IST)

ਮਨੀਲਾ (ਭਾਸ਼ਾ): ਫਿਲੀਪੀਜ਼ ਦੇ ਦੱਖਣ-ਪੂਰਬ ਦੇ ਇਕ ਸਕੂਲ ਵਿਚ ਵੀਰਵਾਰ ਨੂੰ ਗ੍ਰੇਨੇਡ ਫਟ ਗਿਆ। ਇਸ ਹਾਦਸੇ ਵਿਚ ਇਕ ਪੁਲਸ ਅਧਿਕਾਰੀ ਸਮੇਤ 2 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਧਮਾਕਾ ਸਥਾਨਕ ਸਮੇਂ ਮੁਤਾਬਕ 1120 ਵਜੇ ਹੋਇਆ।
ਇਹ ਧਮਾਕਾ ਉਦੋਂ ਹੋਇਆ ਜਦੋਂ ਇਕ ਅਣਪਛਾਤੇ ਵਿਅਕਤੀ ਨੇ ਪੁਲਸ ਟੀਮ 'ਤੇ ਮਿਸਾਮਿਸ ਓਰੀਏਂਟਲ ਸੂਬੇ ਦੇ ਇਨੀਤਾਓ ਕਾਲਜ ਦੇ ਅੰਦਰ ਗ੍ਰੇਨੇਡ ਸੁੱਟਿਆ। ਪੀੜਤਾਂ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਪੁਲਸ ਅਧਿਕਾਰੀ ਨੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।