ਫਿਲਪੀਨਜ਼ ''ਚ ਜਵਾਲਾਮੁਖੀ ਦੀ ਸਵਾਹ ਨੇ ਖਿੱਚੀ ਆਸਮਾਨੀ ਬਿਜਲੀ (ਵੀਡੀਓ)

01/14/2020 11:32:39 AM

ਮਨੀਲਾ— ਫਿਲਪੀਨਜ਼ ਦੇ ਬਾਟਨਗੈਸ ਸੂਬੇ ਦੇ ਤਾਗੇਤੇ ਸ਼ਹਿਰ 'ਚ ਸਥਿਤ ਤਾਲ ਜਵਾਲਾਮੁਖੀ ਐਤਵਾਰ ਨੂੰ ਫਟਿਆ। ਇਸ ਜਵਾਲਾਮੁਖੀ ਦੇ ਫਟਣ ਮਗਰੋਂ ਤਕਰੀਬਨ 50 ਹਜ਼ਾਰ ਫੁੱਟ ਉੱਚੀ ਸਵਾਹ ਦਾ ਬੱਦਲ ਬਣ ਗਿਆ। ਸਵਾਹ ਦਾ ਬੱਦਲ ਇੰਨਾ ਜ਼ਿਆਦਾ ਚਾਰਜਡ ਸੀ ਕਿ ਉਸ ਨੇ 3-4 ਵਾਰ ਆਕਾਸ਼ 'ਚੋਂ ਬਿਜਲੀ ਖਿੱਚ ਲਈ। ਇਹ ਮੰਜ਼ਰ ਦਿਲ ਨੂੰ ਡਰਾ ਦੇਣ ਵਾਲਾ ਸੀ ਕਿਉਂਕਿ ਅਜਿਹੇ 'ਚ ਕੁੱਝ ਵੀ ਹੋ ਸਕਦਾ ਸੀ। ਪੂਰੇ ਇਲਾਕੇ 'ਚ 75 ਤੋਂ ਵਧੇਰੇ ਵਾਰ ਭੂਚਾਲ ਦੇ ਝਟਕੇ ਲੱਗੇ। ਇਥੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਇਆ ਗਿਆ।

 

ਸੰਯੁਕਤ ਰਾਸ਼ਟਰ ਨੇ ਵੀ ਪ੍ਰਗਟਾਈ ਚਿੰਤਾ—
ਸੰਯੁਕਤ ਰਾਸ਼ਟਰ ਨੇ ਵੀ ਇਸ ਕੁਦਰਤੀ ਆਫਤ 'ਤੇ ਚਿੰਤਾ ਪ੍ਰਗਟਾਈ। ਐਤਵਾਰ ਦੇਰ ਸ਼ਾਮ ਜਵਾਲਾਮੁਖੀ 'ਚੋਂ ਲਾਵਾ ਅਤੇ ਸਵਾਹ ਨਿਕਲਣੀ ਸ਼ੁਰੂ ਹੋਈ ਤੇ ਇੱਥੇ 32 ਵਾਰ ਲੈਵਲ-2 ਦਾ ਭੂਚਾਲ ਆਇਆ ਤੇ ਇਸ ਮਗਰੋਂ ਵੀ ਕਈ ਭੂਚਾਲ ਆਏ। ਜਿਸ ਸਥਾਨ 'ਤੇ ਭੂਚਾਲ ਆਇਆ, ਉੱਥੇ 14 ਕਿਲੋ ਮੀਟਰ ਦੇ ਦਾਇਰੇ 'ਚ 4.5 ਲੱਖ ਲੋਕ ਰਹਿੰਦੇ ਹਨ।
ਮਨੀਲਾ 'ਚ ਹਵਾ ਖਰਾਬ, ਸਰਕਾਰੀ ਦਫਤਰ ਤੇ ਸਕੂਲ ਬੰਦ—
ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਿਰਗੋ ਦੁਤੇਕਤੇ ਨੇ ਮਨੀਲਾ ਅਤੇ ਨੇੜਲੇ ਇਲਾਕਿਆਂ 'ਚ ਫੈਲੀ ਸਵਾਹ ਅਤੇ ਖਰਾਬ ਹਵਾ ਨੂੰ ਦੇਖਦੇ ਹੋਏ ਸਰਕਾਰੀ ਦਫਤਰ ਤੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ। ਇਸ ਕਾਰਨ ਕਈ ਉਡਾਣਾਂ ਵੀ ਰੱਦ ਰਹੀਆਂ।


Related News