ਫਿਲੀਪੀਨ : ਰਾਸ਼ਟਰਪਤੀ ਦੁਤਰੇਤੇ ਨੇ ਸਟੇਜ 'ਤੇ 5 ਔਰਤਾਂ ਨੂੰ ਕੀਤੀ ਕਿੱਸ

6/2/2019 10:56:02 AM

ਮਨੀਲਾ (ਬਿਊਰੋ)— ਫਿਲੀਪੀਂਸ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਇਕ ਵਾਰ ਫਿਰ ਔਰਤਾਂ ਨੂੰ ਕਿੱਸ ਕਰਨ ਕਾਰਨ ਚਰਚਾ ਵਿਚ ਹਨ। ਅਸਲ ਵਿਚ 74 ਸਾਲ ਦੇ ਰਾਸ਼ਟਰਪਤੀ ਰੋਡਰੀਗੋ ਹਾਲ ਹੀ ਵਿਚ ਜਾਪਾਨ ਦੌਰੇ 'ਤੇ ਸਨ ਜਿੱਥੇ ਉਨ੍ਹਾਂ ਨੇ ਫਿਲੀਪੀਨੋ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ। ਸੰਬੋਧਨ ਦੇ ਬਾਅਦ ਮੰਚ 'ਤੇ ਮੌਜੂਦ ਲੋਕ ਅਤੇ ਮੀਡੀਆ ਕਰਮੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਮੰਚ ਦੇ ਨੇੜੇ ਬੈਠੀ ਮਹਿਲਾ ਨੂੰ ਕਿੱਸ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਟੇਜ 'ਤੇ ਉਨ੍ਹਾਂ ਨਾਲ ਮੌਜੂਦ ਸੀ। 

PunjabKesari

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਦੁਤਰੇਤੇ ਨੇ ਕਿਹਾ ਕਿ ਉਹ ਅਜਿਹੀਆਂ ਔਰਤਾਂ ਨੂੰ ਕਿੱਸ ਕਰਨਾ ਚਾਹੁੰਦੇ ਹਨ ਜੋ ਵਿਆਹੁਤਾ ਹੋਣ ਅਤੇ ਛੋਟੀ ਉਮਰ ਦੀਆਂ ਨਾ ਹੋਣ। ਇਸ ਮਗਰੋਂ ਉਨ੍ਹਾਂ ਨੇ ਇਕ ਮਹਿਲਾ ਵੱਲ ਇਸ਼ਾਰਾ ਕੀਤਾ। ਮਹਿਲਾ ਪਹਿਲਾਂ ਤਾਂ ਝਿਜਕੀ ਪਰ ਬਾਅਦ ਵਿਚ ਕਿੱਸ ਕਰਨ ਲਈ ਤਿਆਰ ਹੋ ਗਈ। ਉਸ ਨੇ ਰਾਸ਼ਟਰਪਤੀ ਨੂੰ ਪੁੱਛਿਆ ਕਿ ਕਿੱਸ ਕਿੱਥੇ ਕਰਨੀ ਹੈ। ਫਿਰ ਉਸ ਨੇ ਗੱਲ੍ਹ ਨਾਲ ਗੱਲ੍ਹ ਮਿਲਾ ਕੇ ਰਾਸ਼ਟਰਪਤੀ ਨੂੰ ਕਿੱਸ ਕੀਤੀ। 

PunjabKesari

ਇਸੇ ਤਰ੍ਹਾਂ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਮਹਿਲਾ ਨੇ ਵੀ ਰਾਸ਼ਟਰਪਤੀ ਦੀਆਂ ਗੱਲ੍ਹਾਂ 'ਤੇ ਕਿੱਸ ਕੀਤੀ। ਇਸ ਦੌਰਾਨ ਰਾਸ਼ਟਰਪਤੀ ਨੇ ਦੋ ਔਰਤਾਂ ਦਾ ਹੱਥ ਵੀ ਫੜ ਲਿਆ। ਬਾਅਦ ਵਿਚ ਉਨ੍ਹਾਂ ਨੇ ਸਾਰੀਆਂ ਔਰਤਾਂ ਦਾ ਧੰਨਵਾਦ ਕੀਤਾ। ਰੋਡਰੀਗੋ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਉਹ ਆਪਣੀ ਸਾਬਕਾ ਪਤਨੀ ਐਲੀਜ਼ਾਬੇਥ ਜਿਮਰਮੈਨ ਨਾਲ ਮਿਲਣ ਤੋਂ ਪਹਿਲਾਂ ਸਮਲਿੰਗੀ ਸਨ। ਮਤਲਬ ਉਨ੍ਹਾਂ ਨੂੰ ਸਿਰਫ ਮਰਦਾਂ ਵਿਚ ਹੀ ਦਿਲਚਸਪੀ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਹੌਲੀ-ਹੌਲੀ ਖੁਦ ਨੂੰ ਠੀਕ ਕੀਤਾ। ਇਸ ਘਟਨਾ ਸਬੰਧੀ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


Vandana

Edited By Vandana