ਫਿਲੀਪੀਨਜ਼ ਨੇ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ ਨੂੰ ਬਣਾਇਆ ਆਸਾਨ
Wednesday, Mar 23, 2022 - 04:36 PM (IST)
ਮਨੀਲਾ (ਵਾਰਤਾ)- ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਨੇ ਅੰਤਰਰਾਸ਼ਟਰੀ ਸੈਰ-ਸਪਾਟਾ, ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਸੈਰ-ਸਪਾਟਾ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਦੇਸ਼ ਵਿਚ ਵਿਦੇਸ਼ੀ ਸੈਲਾਨੀਆਂ ਦੇ ਆਵਾਜਾਈ ਨੂੰ ਆਸਾਨ ਕਰਨ ਦੇ ਹੁਕਮ ਸਰਕਾਰ ਨੂੰ ਦਿੱਤੇ। ਬੁੱਧਵਾਰ ਨੂੰ ਜਾਰੀ ਕਾਰਜਕਾਰੀ ਹੁਕਮ ਵਿਚ ਇਹ ਗੱਲ ਕਹੀ ਗਈ।
ਸੋਮਵਾਰ ਨੂੰ ਹਸਤਾਖ਼ਰ ਕੀਤੇ ਗਏ ਇਕ ਹੁਕਮ ਵਿਚ ਦੁਤੇਰਤੇ ਨੇ ਸਰਕਾਰ ਨੂੰ ਅੰਤਰਰਾਸ਼ਟਰੀ ਯਾਤਰਾ ਲਈ ਕੋਵਿਡ-19 ਲਈ ਜ਼ਰੂਰੀ ਨਿਯਮ ਅਤੇ ਸ਼ਰਤਾਂ ਵਿਚ ਛੋਟ ਦਿੱਤੀ, ਜਿਸ ਵਿਚ ਦੇਸ਼ ਵਿਚ ਆਉਣ ਵਾਲੇ ਵੈਕਸੀਨ ਲਗਵਾ ਚੁੱਕੇ ਵਿਦੇਸ਼ੀਆਂ ਨੂੰ ਇਕਾਂਤਵਾਸ ਵਿਚ ਛੋਟ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਸਥਾਨਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਘਰੇਲੂ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਦਾ ਹੁਕਮ ਦਿੱਤਾ। ਦੁਤੇਰਤੇ ਨੇ ਸਰਕਾਰ ਦੀ ਆਰਥਿਕ ਯੋਜਨਾਵਾਂ ਨੂੰ ਇਕਸਾਰ ਕਰਨ ਅਤੇ ਅਰਥਿਕਤਾ ਨੂੰ ਪਹਿਲਾਂ ਦੀ ਤਰ੍ਹਾਂ ਵਧਾਉਣ ਦੇ ਰਸਤੇ ਨੇ ਤਰੀਕਿਆਂ 'ਤੇ ਜੋਰ ਦੇਣ ਨੂੰ ਕਿਹਾ। ਉਨ੍ਹਾਂ ਕਿਹਾ, 'ਆਰਥਿਕ ਸਥਿਤੀਆਂ ਨੂੰ ਸੁਧਾਰਨ ਲਈ ਨੀਤੀਆਂ ਨੂੰ ਜਲਦੀ ਅਪਣਾਉਣ ਦੀ ਜ਼ਰੂਰਤ ਹੈ ਤਾਂ ਜੋ ਮੌਜੂਦਾ ਆਰਥਿਕ ਵਿਕਾਸ, ਮਹਾਂਮਾਰੀ ਦੇ ਲੰਬੇ ਸਮੇਂ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ ਅਤੇ ਦੇਸ਼ ਦੇ ਵਿਕਾਸ ਨੂੰ ਬਹਾਲ ਕੀਤਾ ਜਾ ਸਕੇ।'