ਫਿਲੀਪੀਨ 'ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ

04/22/2019 5:09:59 PM

ਮਨੀਲਾ(ਭਾਸ਼ਾ) : ਫਿਲੀਪੀਨ ਦੇ ਲੂਜਾਨ ਦੀਪ 'ਤੇ ਸੋਮਵਾਰ ਦੁਪਹਿਰ ਤੋਂ ਬਾਅਦ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਅਮਰੀਕੀ ਜਿਓਲਾਜੀਕਲ ਸਰਵੇ ਨੇ ਇਹ ਜਾਣਕਾਰੀ ਦਿੱਤੀ।

ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ 5 ਵੱਜ ਕੇ 11 ਮਿੰਟ 'ਤੇ ਆਇਆ, ਜਿਸ ਦਾ ਕੇਂਦਰ 40 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤੀ ਸੀ। ਦੇਸ਼ ਦੀ ਰਾਜਧਾਨੀ ਮਨੀਲਾ ਵਿਚ ਇਕ ਨਿੱਜੀ ਚੈਨਲ ਦੇ ਪੱਤਰਕਾਰਾਂ ਨੇ ਦੱਸਿਆ ਕਿ ਕੇਂਦਰੀ ਦਫਤਰਾਂ ਨੂੰ ਖਾਲ੍ਹੀ ਕਰਾਇਆ ਗਿਆ ਹੈ ਅਤੇ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਸ ਨਾਲ ਕਈ ਇਮਾਰਤਾਂ ਵੀ ਹਿੱਲਣ ਲੱਗੀਆਂ। ਭੂਚਾਲ ਵਿਚ ਅਜੇ ਤੱਕ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


cherry

Content Editor

Related News